ਅਮਰੀਕੀ ਸੁਰੱਖਿਆ ਸਲਾਹਕਾਰ ਨੇ ਡੋਭਾਲ ਨੂੰ ਕੀਤਾ ਫ਼ੋਨ, ਉੜੀ ਹਮਲੇ ਦੀ ਕੀਤੀ ਨਿਖੇਧੀ

55

ਵਾਸ਼ਿੰਗਟਨ, 29 ਸਤੰਬਰ – ਅਮਰੀਕਾ ਦੀ ਸੁਰੱਖਿਆ ਸਲਾਹਕਾਰ ਸੁਸੈਨ ਰਾਈਸ ਨੇ ਆਪਣੇ ਭਾਰਤੀ ਹਮਰੁਤਬਾ ਅਜੀਤ ਡੋਭਾਲ ਨੂੰ ਫ਼ੋਨ ਕੀਤਾ ਤੇ ਉੜੀ ਅੱਤਵਾਦੀ ਹਮਲੇ ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਵਾਈਟ ਹਾਊਸ ਪਾਕਿਸਤਾਨ ਤੋਂ ਸੰਯੁਕਤ ਰਾਸ਼ਟਰ ਵੱਲੋਂ ਅੱਤਵਾਦੀ ਐਲਾਨੇ ਗਏ ਸਮੂਹਾਂ ਨਾਲ ਨਜਿੱਠਣ ਤੇ ਉਨ੍ਹਾਂ ਦਾ ਸਫ਼ਾਇਆ ਕਰਨ ਲਈ ਸਖ਼ਤ ਕਾਰਵਾਈ ਕਰਨ ਦੀ ਉਮੀਦ ਰੱਖਦਾ ਹੈ।