ਅੱਜ ਨਜ਼ਰ ਆਏਗਾ ਇਸ ਸਾਲ ਦਾ ਪਹਿਲਾ ਚੰਨ ਗ੍ਰਹਿਣ

ਨਵੀਂ ਦਿੱਲੀ — 2017 ਦਾ ਪਹਿਲਾ ਚੰਨ ਗ੍ਰਹਿਣ 11 ਫਰਵਰੀ ਦਿਨ ਸ਼ਨੀਵਾਰ ਨੂੰ ਤੜਕੇ 4 ਵਜੇ ਲੱਗੇਗਾ ਭਾਵੇਂ ਇਹ ਗ੍ਰਹਿਣ ਪੂਰੇ ਭਾਰਤ ‘ਚ ਨਜ਼ਰ ਆਏਗਾ ਪਰ ਵਧੇਰੇ ਲੋਕ  ਉਸ ਸਮੇਂ ਸੁੱਤੇ ਪਏ ਹੋਣ ਕਾਰਨ ਇਸ ਨੂੰ ਨਹੀਂ ਦੇਖ ਸਕਣਗੇ। ਬਹੁਤ ਸਾਰੇ ਲੋਕ ਜੋਤਿਸ਼ ਅਤੇ ਧਰਮ ਦੀ ਨਜ਼ਰ ਨਾਲ ਗ੍ਰਹਿਣ ਨੂੰ ਦੇਖਦੇ ਹਨ ਪਰ ਕਈ ਇਸ ਨੂੰ ਵੇਖਣਾ ਚੰਗਾ ਨਹੀਂ ਸਮਝਦੇ। ਸਾਲ ਦਾ ਇਹ ਪਹਿਲਾ ਗ੍ਰਹਿਣ ਹੋਣ ਕਾਰਨ ਇਸ ਦਾ ਕੋਈ ਖਾਸ ਪ੍ਰਭਾਵ ਨਹੀਂ ਪਵੇਗਾ। ਉਸ ਤੋਂ ਬਾਅਦ  26 ਫਰਵਰੀ ਨੂੰ ਸੂਰਜ ਗ੍ਰਹਿਣ ਲੱਗੇਗਾ ਪਰ ਭਾਰਤ ‘ਚ ਨਜ਼ਰ ਨਹੀਂ ਆਏਗਾ। 11 ਫਰਵਰੀ ਵਾਲਾ ਚੰਦਰ ਗ੍ਰਹਿਣ ਭਾਰਤ ਦੇ ਨਾਲ-ਨਾਲ ਯੂਰਪ, ਏਸ਼ੀਆ, ਅਫਰੀਕਾ, ਉੱਤਰੀ ਅਮਰੀਕਾ, ਦੱਖਣੀ ਅਮਰੀਕਾ, ਪ੍ਰਸ਼ਾਂਤ ਮਹਾਸਾਗਰ, ਐਟਲਾਂਟਿਕ ਮਹਾਸਾਗਰ, ਹਿੰਦ ਮਹਾਸਾਗਰ ਤੇ ਐਂਟਾਰਕਟਿਕਾ ‘ਚ ਨਜ਼ਰ ਆਵੇਗਾ। ਇਹ ਗ੍ਰਹਿਣ ਭਾਰਤੀ ਸਮੇਂ ਮੁਤਾਬਕ ਠੀਕ 4.04  ਵਜੇ ਸ਼ੁਰੂ ਹੋਵੇਗਾ। ਇਸ ਦਾ ਵੱਧ ਤੋਂ ਵੱਧ ਸਮਾਂ 6.13 ਵਜੇ ਤੱਕ ਹੋਵੇਗਾ। ਇਸ ਦੀ ਸਮਾਪਤੀ ਸ਼ਨੀਵਾਰ ਸਵੇਰੇ 8.23 ਵਜੇ  ਹੋਵੇਗੀ।
ਕੀ ਕਰੀਏ, ਕੀ ਨਾ ਕਰੀਏ?
* ਭਾਵੇਂ ਚੰਦਰ ਗ੍ਰਹਿਣ ਹੋਵੇ, ਭਾਵੇਂ ਸੂਰਜ ਗ੍ਰਹਿਣ, ਇਸ ਦੌਰਾਨ ਪੂਜਾ-ਪਾਠ ਕਰਨੀ ਚਾਹੀਦੀ ਹੈ।
* ਚਾਕੂ, ਕੈਂਚੀ, ਸੂਈ, ਧਾਗੇ ਦੀ ਵਰਤੋਂ ਇਸ ਦੌਰਾਨ ਨਹੀਂ ਕਰਨੀ ਚਾਹੀਦੀ।
* ਗਰਭਵਤੀ ਔਰਤਾਂ ਲਈ ਇਸ ‘ਤੇ ਅਮਲ ਕਰਨਾ ਜ਼ਰੂਰੀ ਹੈ।

* ਗ੍ਰਹਿਣ ਦੌਰਾਨ ਘਰ ‘ਚੋਂ ਬਾਹਰ ਨਹੀਂ ਨਿਕਲਣਾ ਚਾਹੀਦਾ। 

LEAVE A REPLY