ਇਸ ਕਾਰਨ ਨੋਟਾਂ ਦੀ ਛਪਾਈ ‘ਤੇ ਪਵੇਗਾ ਅਸਰ, ਵਧ ਸਕਦੀ ਹੈ ਪ੍ਰੇਸ਼ਾਨੀ

28

ਕੋਲਕਾਤਾ— ਪੱਛਮੀ ਬੰਗਾਲ ਦੇ ਸਾਲਬੋਨੀ ਸਥਿਤ ਕਰੰਸੀ ਪ੍ਰਿੰਟਿੰਗ ਪ੍ਰੈਸ ‘ਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਨੋਟਾਂ ਦੀ ਛਪਾਈ ਦਾ ਕੰਮ ਚੱਲ ਰਿਹਾ ਹੈ ਪਰ 24 ਘੰਟੇ ਕੰਮ ਕਰਨ ਕਾਰਨ ਇੱਥੇ ਦੇ ਕਰਮਚਾਰੀ ਵੀ ਮਾਨਸਿਕ ਅਤੇ ਸਰੀਰਕ ਰੂਪ ਤੋਂ ਪ੍ਰੇਸ਼ਾਨ ਹੋਣ ਲੱਗੇ ਹਨ।

ਪ੍ਰੈਸ ਦੇ ਕਰਮਚਾਰੀਆਂ ਨੇ ਹੁਣ ਸਾਫ ਕਰ ਦਿੱਤਾ ਹੈ ਕਿ ਉਹ ਹੁਣ 9 ਘੰਟੇ ਤੋਂ ਵਧ ਦੀ ਡਿਊਟੀ ਨਹੀਂ ਕਰਨਗੇ। ਨੋਟਬੰਦੀ ਦੇ ਬਾਅਦ ਪ੍ਰਿੰਟਿੰਗ ਪ੍ਰੈਸ ‘ਚ ਕਰਮਚਾਰੀ 9 ਘੰਟੇ ਤੋਂ ਵਧ ਕੰਮ ਕਰ ਰਹੇ ਸਨ, ਤਾਂ ਕਿ ਜ਼ਿਆਦਾ ਨੋਟਾਂ ਦੀ ਛਪਾਈ ਹੋ ਸਕੇ।
ਭਾਰਤੀ ਰਿਜ਼ਰਵ ਬੈਂਕ ਨੋਟ ਪ੍ਰਿੰਟਿੰਗ ਪ੍ਰਾਈਵੇਟ ਲਿਮਟਿਡ ਦੇ ਕਰਮਚਾਰੀ ਸੰਘ ਨੇ ਅਧਿਕਾਰੀਆਂ ਨੂੰ ਇਕ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ 14 ਦਸੰਬਰ ਤੋਂ ਲਗਾਤਾਰ ਵਾਧੂ ਸਮਾਂ ਕੰਮ ਕਰਨ ਕਰਕੇ ਉਨ੍ਹਾਂ ਦੇ ਕਈ ਸਾਥੀ ਬੀਮਾਰ ਪੈ ਗਏ ਹਨ।
ਤ੍ਰਿਣਮੂਲ ਕਾਂਗਰਸ ਦੇ ਸਾਂਸਦ ਅਤੇ ਸੰਘ ਦੇ ਪ੍ਰਧਾਨ ਸਿਸਿਰ ਅਧਿਕਾਰੀ ਨੇ ਕਿਹਾ, ”ਮੈਸੂਰ ਅਤੇ ਸਾਲਬੋਨੀ ਦੀ ਕਰੰਸੀ ਪ੍ਰਿੰਟਿੰਗ ਪ੍ਰੈਸ ‘ਚ ਕੰਮ ਕਰਦੇ ਕਈ ਕਰਮਚਾਰੀ ਬੀਮਾਰ ਹੋ ਗਏ ਹਨ।” 14 ਦਸੰਬਰ ਤੋਂ ਸਾਰੇ ਕਰਮਚਾਰੀਆਂ ਨੂੰ ਅਧਿਕਾਰੀਆਂ ਵੱਲੋਂ 12 ਘੰਟੇ ਦੀ ਸ਼ਿਫਟ ‘ਚ ਕੰਮ ਕਰਨ ਲਈ ਮਜ਼ਬੂਰ ਕੀਤਾ ਗਿਆ, ਤਾਂ ਕਿ ਨਕਦੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕੇ। ਸਾਲਬੋਨੀ ‘ਚ ਹਰ ਰੋਜ਼ 96 ਮਿਲੀਅਨ ਨੋਟ ਛਪਦੇ ਹਨ, ਜਿਸ ਲਈ ਕਰਮਚਾਰੀਆਂ ਨੂੰ 12-12 ਘੰਟੇ ਕੰਮ ਕਰਨਾ ਪੈਂਦਾ ਹੈ।