ਇਹ ਨੇ ਦੁਨੀਆ ਦੇ ਸਭ ਤੋਂ ਪੁਰਾਣੇ 5 ਸ਼ਹਿਰ, ਰਹੇ ਨੇ ਸੈਲਾਨੀਆਂ ਦੀ ਪਹਿਲੀ ਪਸੰਦ

24
ਦੁਨੀਆ ਦੇ ਸਭ ਤੋਂ ਪੁਰਾਣੇ ਸ਼ਹਿਰਾਂ ‘ਚੋਂ ਇਕ ਅਲੈਪੋ ਹੈ। ਇਹ ਸੀਰੀਆ ਸਰਕਾਰ ਦੇ ਕਬਜੇ ‘ਚ ਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਹਿਰ ਅੱਤਵਾਦੀਆਂ ਤੋਂ ਆਜ਼ਾਦ ਹੋ ਗਿਆ ਹੈ। ਹਾਲਾਂਕਿ ਇਸ ਜੰਗ ਦੇ ਚਲਦਿਆਂ ਇਸ ਸ਼ਹਿਰ ਦੀਆਂ ਇਤਿਹਾਸਕ ਵਿਰਾਸਤਾਂ ਖੰਡਰਾਂ ‘ਚ ਤਬਦੀਲ ਹੋ ਗਈਆਂ । 6300 ਸਾਲਾਂ ਪਹਿਲਾਂ ਇਸ ਸ਼ਹਿਰ ਦੀ ਮੌਜੂਦਗੀ ਦੇ ਸਬੂਤ ਮਿਲੇ ਸਨ। ਇਹ ਦੁਨੀਆ ਦਾ ਸਭ ਤੋਂ ਪੁਰਾਣਾ ਸ਼ਹਿਰ ਹੈ ਅਤੇ ਸੀਰੀਆ ਦਾ ਦੂਜਾ ਸਭ ਤੋਂ ਵੱਡਾ ਨਗਰ ਹੈ।
ਬਾਈਬਲੋਸ ਲੇਬਨਾਨ ਦਾ ਇਤਿਹਾਸ 7000 ਸਾਲ ਪੁਰਾਣਾ ਹੈ। ਇੱਥੇ ਦੇ ਪੁਰਾਣੇ ਮੰਦਰਾਂ, ਮਹੱਲ ਅਤੇ ਚਰਚ ਦੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ। ਇਨ੍ਹਾਂ ‘ਚੋ ਜ਼ਿਆਦਾਤਰ ਨਿਰਮਾਣ ਕਾਰਜ 12ਵੀਂ ਸਦੀ ‘ਚ ਹੋਇਆ ਸੀ।
ਸੀਰੀਆ ਦਾ ਸ਼ਹਿਰ ਦਮਿਸ਼ਕ 6300 ਸਾਲ ਪਹਿਲਾਂ ਦਾ ਹੈ ਅਤੇ ਇਹ ਇਤਿਹਾਸ ਦੇ ਨਾਲ-ਨਾਲ ਵਰਤਮਾਨ ‘ਚ ਵੀ ਮਹੱਤਵਪੂਰਨ ਹੈ। ਇਸਦੀ ਸੁੰਦਰਤਾ ਦੇਖਣ ਲਈ ਲੋਕ ਦੂਰੋਂ-ਦੂਰੋਂ ਆਉਂਦੇ ਹਨ।
ਈਰਾਨ ਦਾ ਸ਼ਹਿਰ ਸੁਸਾ 6200 ਸਾਲ ਪੁਰਾਣਾ ਹੈ ਅਤੇ ਇਹ ਚੌਥਾ ਸਭ ਤੋਂ ਪੁਰਾਣਾ ਸ਼ਹਿਰ ਹੈ। ਇਹ ਸ਼ਹਿਰ ਸੰਸਕ੍ਰਿਤਕ ਪ੍ਰੋਗਰਾਮਾਂ ਲਈ ਬਹੁਤ ਪ੍ਰਸਿੱਧ ਹੈ। ਮੌਜੂਦਾ ਸਮੇਂ ‘ਚ ਸੁਸਾ ਦੀ ਆਬਾਦੀ 65,000 ਹੈ।
ਪੁਰਾਣੇ ਸ਼ਹਿਰਾਂ ‘ਚੋਂ ਪੰਜਵਾਂ ਸ਼ਹਿਰ ਜੇਰਿਕੋ ਹੈ ਜੋ ਫਿਲਸਤੀਨ ‘ਚ ਸਥਿਤ ਹੈ। ਇਹ 11000 ਸਾਲ ਪੁਰਾਣਾ ਹੈ। ਇੱਥੇ ਜਾਰਡਨ ਨਦੀ ਦੇ ਕਿਨਾਰੇ ‘ਤੇ ਸਥਿਤ ਇਸ ਪੁਰਾਤਨ ਸ਼ਹਿਰ ਦੇ ਸਥਾਨ ‘ਤੇ ਵਰਤਮਾਨ ਸਮੇਂ ‘ਚ 20 ਹਜ਼ਾਰ ਦੀ ਆਬਾਦੀ ਵਾਲਾ ਇਕ ਕਸਬਾ ਹੈ। ਇਹ ਸਮੇਂ-ਸਮੇਂ ‘ਤੇ ਕਈ ਦੇਸ਼ਾਂ ਅਧੀਨ ਰਿਹਾ ਹੈ। 1949-1967 ਤਕ ਇਹ ਸ਼ਹਿਰ ਜਾਰਡਨ ਦੇ ਕਬਜੇ ‘ਚ, 1967 ਮਗਰੋਂ ਇਜ਼ਰਾਇਲ ਅਤੇ 1994 ਤੋਂ ਬਾਅਦ ਫਲਿਸਤੀਨ ਅਧੀਨ ਰਿਹਾ। ਹਿਰਬੂ ਬਾਈਬਲ ‘ਚ ‘ਜੇਰਿਕੀ ਸਿਟੀ ਆਫ ਪਾਮ ਟਰੀਜ਼’ ਦੇ ਰੂਪ ‘ਚ ਵਰਣਨ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਹਿਰਬੂ  ਯਹੂਦੀਆਂ ਦੀ ਧਾਰਮਿਕ ਭਾਸ਼ਾ ਹੈ ਅਤੇ ਬਾਈਬਲ ਦਾ ਪੁਰਾਣਾ ਨਿਯਮ ਇਸੇ ‘ਚ ਲਿਖਿਆ ਗਿਆ ਹੈ।