ਗੇਮਜ਼ ਦੇ ਸ਼ੌਕੀਨਾਂ ਲਈ ਇਹ ਹੋਣਗੇ ਬਿਹਤਰੀਨ ਸਮਾਰਟਫੋਨਜ਼

78
ਸਮਾਰਟਫੋਨ ‘ਤੇ ਪਸੰਦੀਦਾ ਗੇਮ ਖੇਡਣ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਬਸ ਇਹ ਟ੍ਰੇਨ ‘ਚ ਯਾਤਰਾ ਕਰਦੇ ਸਮੇਂ ਫੋਨ ‘ਤੇ ਗੇਮ ਖੇਡਦੇ ਹੋਏ ਲੋਕਾਂ ਨੂੰ ਆਪਣੇ ਕਈ ਵਾਰ ਦੇਖਿਆ ਹੋਵੇਗਾ। ਇਹ ਸਭ ਦੇਖ ਕੇ ਕਈ ਵਾਰ ਯੂਜ਼ਰ ਸੋਚਦੇ ਹਨ ਕਿ ਇਸ ਤਰ੍ਹਾਂ ਗੇਮ ਸਿਰਫ ਮਹਿੰਗੇ ਮੋਬਾਇਲ ‘ਤੇ ਹੀ ਖੇਡਣਾ ਸੰਭਵ ਹੈ, ਜਦ ਕਿ ਅਸਲ ‘ਚ ਅਜਿਹਾ ਨਹੀਂ ਹੈ। ਬਾਜ਼ਾਰ ‘ਚ ਅਜਿਹੇ ਕਈ ਬਜਟ ਸਮਾਰਟਫੋਨ ਉਪਲੱਬਧ ਹਨ, ਜੋ ਮਹਿੰਗੇ ਫੋਨ ‘ਤੇ ਗੇਮ ਖੇਡਣ ਵਰਗਾ ਅਨੁਭਵ ਦਿੰਦੇ ਹਨ। ਆਓ ਜਾਣਦੇ ਹਾਂ ਅਜਿਹੇ ਹੀ ਕੁਝ ਬਿਹਤਰੀਨ ਸਮਾਰਟਫੋਨ ਦੇ ਬਾਰੇ ‘ਚ। ਇਕ ਗੇਮਿੰਗ ਸਮਾਰਟਫੋਨ ਖਰੀਦਣ ਲਈ ਯੂਜ਼ਰ ਨੂੰ ਕੁਝ ਖਾਸ ਸਪੈਸੀਫਿਕੇਸ਼ਨ ‘ਤੇ ਧਿਆਨ ਦੇਣਾ ਹੋਵੇਗਾ। ਧਿਆਨ ਰਹੇ ਕਿ ਸਮਾਰਟਫੋਨ ਦਾ ਪ੍ਰੋਸੈਸਰ, ਰੈਮ, ਇੰਟਰਨਲ ਮੈਮਰੀ ਅਤੇ ਜੀ. ਪੀ. ਯੂ. ਦਾ ਗੇਮ ਨਾਲ ਖਾਸ ਲੈਣ-ਦੇਣ ਹੁੰਦਾ ਹੈ। ਇਸ ਲਈ ਫੋਨ ਖਰੀਦਣ ਸਮੇਂ ਇਨ੍ਹਾਂ ਦੀ ਜਾਣਕਾਰੀ ਹੋਣਾ ਅਤੇ ਇਨ੍ਹਾਂ ਨੂੰ ਸਹੀ ਤਰ੍ਹਾਂ ਤੋਂ ਜਾਂਚ ਕਰਨਾ ਜ਼ਰੂਰੀ ਹੈ।
ਹੁਆਵੇ ਹਾਨਰ 5ਸੀ-
ਸਮਾਰਟਫੋਨ ‘ਤੇ ਗੇਮ ਦਾ ਮਜ਼ਾ ਲੈਣ ਲਈ ਇਹ ਇਕ ਬਿਹਤਰੀਨ ਸਮਾਰਟਫੋਨ ਹੈ। ਬਾਜ਼ਾਰ ‘ਚ ਇਸ ਦੀ ਕੀਮਤ 10,999 ਰੁਪਏ ਹੈ। 5.2 ਇੰਚ ਦੀ ਫੁੱਲ ਐੱਚ. ਡੀ. ਸਕਰੀਨ ਵਾਲੇ ਇਸ ਫੋਨ ‘ਚ ਡਬਲ ਆਕਟਾਕੋਰ ਪ੍ਰੋਸੈਸਰ ਦਿੱਤੇ ਗਏ ਹੈ। ਇਸ ‘ਚ ਹੁਆਵੇ ਕਿਰੀਨ 650 ਚਿੱਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਹੁਆਵੇ ਹਾਨਰ 5ਸੀ ਮਾਲੀ ਟੀ830 ਜੀ. ਪੀ. ਯੂ. (ਗ੍ਰਾਫਿਕ ਪ੍ਰੋਸੈਸਰ ਯੂਨਿਟ) ਨਾਲ ਲੈਸ ਹੈ। ਇਸ ‘ਚ 2 ਜੀਬੀ ਰੈਮ ਅਤੇ 16 ਜੀਬੀ ਦੀ ਇੰਟਰਨਲ ਸਟੋਰੇਜ ਉਪਲੱਬਧ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀਬੀ ਤੱਕ ਵਧਾ ਸਕਦੇ ਹਨ। ਇਹ ਐਂਡਰਾਇਡ ਦੇ 6.0 ਮਾਰਸ਼ਮੈਲੋ ਓਪਰੇਟਿੰਗ ਸਿਸਟਮ ‘ਤੇ ਚੱਲਦਾ ਹੈ। ਫੋਨ ‘ਚ ਮੌਜੂਦ 3000 ਐੱਮ. ਏ. ਐੱਚ. ਦੀ ਬੈਟਰੀ ‘ਤੇ ਤੁਸੀਂ ਕਈ ਘੰਟਿਆਂ ਤੱਕ ਲਗਾਤਾਰ ਗੇਮ ਖੇਡ ਸਕਦੇ ਹਨ। ‘ਮਾਡਰਨ ਕੰਬੇਟ’ ‘ਬਲੱਡ ਵਾਰਿਅਰ’ ਵਰਗੇ ਬਿਹਤਰ ਗ੍ਰਫਿਕ ਵਾਲੇ ‘ਤੇ ਆਸਾਨੀ ਨਾਲ ਖੇਡੇ ਜਾ ਸਕਦੇ ਹਨ।
ਸ਼ਿਓਮੀ ਰੈੱਡਮੀ 3 ਐੱਸ ਪ੍ਰਾਈਮ –
ਚੀਨ ਦੀ ਸਮਾਰਟਫੋਨ ਬਣਾਉਣ ਵਾਲੀ ਕੰਪਨੀ ਸ਼ਿਓਮੀ ਦੇ ਇਸ ਸਮਾਰਟਫੋਨ ਨੂੰ ਭਾਰਤ ‘ਚ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 5 ਇੰਚ ਦੀ ਐੱਚ. ਡੀ. ਡਿਸਪਲੇ ਵਾਲੇ ਇਸ ਸਮਾਰਟਫੋਨ ਦੀ ਕੀਮਤ ਸਿਰਫ 8,999 ਰੁਪਏ ਹੈ। ‘ਟੇਕੇਜ਼ ਸੀਰੀਜ਼’ ਅਤੇ ਡਾਇਨਾਸੌਰ ਕਾਰਡੀਲਾਫ’ ਵਰਗੇ ਐਕਸ਼ਨ ਗੇਮ ਖੇਡਣ ਲਈ ਇਹ ਬਿਹਤਰ ਆਪਸ਼ਨ ਹੈ। ਇਸ ‘ਚ 1.4 ਗੀਗਾਹਟਰਜ਼ ਕਲਾਕ ਸਪੀਡ ਵਾਲਾ 64 ਬਿਟ ਆਕਟਾ-ਕੋਰ ਪ੍ਰੋਸੈਸਰ ‘ਤੇ ਕੰਮ ਕਰਦਾ ਹੈ। ਇਸ ਤੋਂ ਇਲਾਵਾ ਫੋਨ ‘ਚ 3 ਜੀਬੀ ਅਤੇ 32 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਫੋਨ ‘ਚ ਮੌਜੂਦ 4100 ਐੱਮ. ਏ. ਐੱਚ. ਦੀ ਬੈਟਰੀ ਨਾਲ ਤੁਸੀਂ ਨਾਨ ਸਟਾਪ ਗੇਮ ਦਾ ਆਨੰਦ ਲੈ ਸਕਦੇ ਹਨ।
ਮਾਈਕ੍ਰੋਐਕਸ ਕੈਨਵਸ ਨਾਈਟ੍ਰੋ ਏ311 –
ਮੌਜੂਦਾ ਸਮੇਂ ‘ਚ ਮਾਈਕ੍ਰੋਮੈਕਸ ਦੀ ਹਾਲਤ ਬਾਜ਼ਾਰ ‘ਚ ਕੁਝ ਜ਼ਿਆਦਾ ਠੀਕ ਨਹੀਂ ਹੈ ਪਰ ਇਸ ਦਾ ਕੈਨਕਸ ਨਾਈਟ੍ਰੋ ਏ311 ਇਕ ਬਿਹਤਰੀਨ ਗੇਮਿੰਗ ਡਿਵਾਈਸ ਹੈ। ਇਸ ਫੋਨ ‘ਚ 1.7 ਗੀਗਾਹਟਰਜ਼ ਕਵਾਡਕੋਰ ਆਕਟਾਕੋਰ ਪ੍ਰੋਸੈਸਰ ਦਾ ਇਸਤੇਮਾਲ ਕੀਤਾ ਗਿਆ ਹੈ। ਇਹ ਫੋਨ ਏ. ਆਰ. ਐੱਮ. ਮਾਲੀ 450 ਐੱਮ. ਪੀ. 4 ਗ੍ਰਫਿਕ ਜੀ. ਪੀ. ਯੂ. ਨਾਲ ਲੈਸ ਹੈ। 5 ਇੰਚ ਦੀ ਐੱਚ. ਡੀ. ਡਿਸਪਲੇ ਵਾਲੇ ਇਸ ਸਮਾਰਟਫੋਨ ‘ਚ 2 ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਸਟੋਰੇਜ ਦਿੱਤੀ ਗਈ ਹੈ। 8,469 ਰੁਪਏ ‘ਚ ਆਉਣ ਵਾਲੀ ਇਹ ਗੇਮਿੰਗ ਲਈ ਇਕ ਬਿਹਤਰ ਆਪਸ਼ਨ ਹਨ।
ਲੇਨੋਵੋ ਵਾਈਬ ਕੇ5 ਨੋਟ –
5.5 ਇੰਚ ਦੇ ਆਈ. ਪੀ. ਐੱਸ. ਡਿਸਪਲੇ ਵਾਲੇ ਇਸ ਸਮਾਰਟਫੋਨ ‘ਚ 1.8 ਗੀਗਾਹਟਰਜ਼ ਆਕਟਾ-ਕੋਰ ਪ੍ਰਸੈਸਰ ਦਿੱਤਾ ਗਿਆ ਹੈ। ਇਹ ਮੀਟੀਟੇਕ ਹੈਲਿਓ ਪੀ10 ਚਿੱਪਸੈੱਟ ‘ਤੇ ਆਧਾਰਿਤ ਹੈ। ਇਸ ‘ਚ ਕਵਾਲਕਮ ਸਨੈਪਡ੍ਰੈਗਨ 650 ਅਤੇ ਸਨੈਪਡ੍ਰੈਗਨ 652 ਚਿੱਪਸੈੱਟ ਉਪਲੱਬਧ ਹੈ। ਵਾਈਬ ਕੇ5 ਨੋਟ ‘ਚ 4 ਜੀਬੀ ਰੈਮ ਅਤੇ 64 ਜੀਬੀ ਇੰਟਰਨਲ ਮੈਮਰੀ ਦਿੱਤੀ ਗਈ ਹੈ, ਜਿਸ ਨੂੰ ਮਾਈਕ੍ਰੋ ਐੱਸ. ਡੀ. ਕਾਰਡ ਦੇ ਰਾਹੀ 128 ਜੀਬੀ ਤੱਕ ਵਧਾ ਸਕਦੇ ਹੋ। ਭਾਰਤੀ ਬਾਜ਼ਾਰਾਂ ਲਈ ਇਸ ਦੀ ਕੀਮਤ 13,999 ਰੁਪਏ ਨਿਰਧਾਰਿਤ ਕੀਤੀ ਗਈ ਹੈ। ਫੋਨ ‘ਤੇ ਤੁਸੀਂ ‘ਐੱਸਫਾਲਟ ਰੇਸਿੰਗ’ ਵਰਗੇ ਲਾਜਵਾਬ ਗੇਮ ਵੀ ਆਸਾਨੀ ਨਾਲ ਖੇਡ ਸਕਦੇ ਹੋ। ਗੂਗਲ ਪਲੇਸਟੋਰ ‘ਤੇ ਮੌਜੂਦ ਲਗਭਘ ਸਾਰੀਆਂ ਗੇਮ
ਇਸ ‘ਤੇ ਸਪੋਰਟ ਕਰਦੇ ਹਨ।
ਲਾਵਾ ਏ 7000 –
5.5 ਇੰਚ ਦੇ ਐੱਚ. ਡੀ. ਸਕਰੀਨ ਵਾਲੇ ਲਾਵਾ ਏ 7000 ਦੀ ਕੀਮਤ 9,100 ਰੁਪਏ ਹੈ। ਇਸ ‘ਚ 1.5 ਗੀਗਾਹਟਰਜ਼ ਆਕਟਾਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਇਹ ਸਮਾਰਟਫੋਨ ਮੀਡੀਆਟੇਕ ਐੇੱਮ. ਟੀ. 6752 ਚਿੱਪਸੈੱਟ ‘ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਇਸ ‘ਚ 2 ਜੀਬੀ ਰੈਮ ਅਤੇ 8 ਜੀਬੀ ਇੰਟਰਨਲ ਸਟੋਰੇਜ ਉਪਲੱਬਧ ਹੈ। ਇਹ ਐਂਡਰਾਇਡ ਕੇ 5.0 ਲਾਲੀਪਾਪ ਓਪਰੇਟਿੰਗ ਸਿਸਟਮ ‘ਤੇ ਕੰਮ ਕਰਦਾ ਹੈ। ਇਸ ‘ਚ 2900 ਐੱਮ. ਏ. ਐੱਚ. ਦੀ ਬੈਟਰੀ ਹੈ, ਜਿਸ ਨਾਲ ਤੁਸੀਂ ‘ਸਬਵੇ ਸਫਰ’ ਅਤੇ ਕ੍ਰਸ਼ ਵਰਗੇ ਵੱਡੀਆਂ ਗੇਮਾਂ ਲੰਬੇ ਸਮੇਂ ਤੱਕ ਖੇਡ ਸਕਦੇ ਹੋ।
ਲੇਈਕੋ ਲੀ2 –
5.5 ਇੰਚ ਦੇ ਡਿਸਪਲੇ ਵਾਲੇ ਲੇਈਕੋ ਲੀ 2 ਗੇਮ ਲਈ ਬਿਹਤਰ ਆਪਸ਼ਨ ਮੰਨਿਆ ਜਾਂਦਾ ਹੈ। ਈ-ਕਾਮਰਸ ਵੈੱਬਸਾਈਟ ਫਲਿੱਪਕਾਰਟ ‘ਤੇ ਇਸ ਦੀ ਕਤੀਮਤ 11,999 ਰੁਪਏ ਹੈ। ਫੋਨ ‘ਚ ਮੀਡੀਆਟੇਕ ਹੈਲਿਓ ਐਕਸ 20 ਡੇਕਾ ਕੋਰ ਪ੍ਰਸੈਸਰ ਦਿੱਤਾ ਗਿਆ ਹੈ। ਫੋਨ ‘ਚ ਕਵਾਲਕਮ ਸਨੈਪਡ੍ਰੈਗਨ 652 ਚਿੱਪਸੈੱਟ ਨਾਲ ਐਡ੍ਰੋਨੋ 510 ਜੀ. ਪੀ. ਯੂ. ਦਿੱਤਾ ਗਿਆ ਹੈ। ਫੋਨ ‘ਚ 3ਜੀਬੀ ਰੈਮ ਅਤੇ 32 ਜੀਬੀ ਇੰਟਰਨਲ ਮੈਮਰੀ ਉਪਲੱਬਧ ਹੈ। ਇਹ ਸਮਾਰਟਫੋਨ 6.0 ਮਾਰਸ਼ਮੈਲੋ ਐਂਡਰਾਇਡ ਓਪਰੇਟਿੰਗ ਸਿਸਟਮ ‘ਤੇ ਚੱਲਦਾ ਹੈ। ਇਸ ‘ਚ ਫਾਸਟ ਚਾਰਜਿੰਗ ਸਪੋਰਟ ਨਾਲ 3000 ਐੱਮ. ਏ. ਐੱਚ. ਦੀ ਬੈਟਰੀ ਮੌਜੂਦ ਹੈ।