ਚੀਨ ਦੇ ਤਿੱਬਤੀ ਖੇਤਰ ‘ਚ ਆਇਆ 5.1 ਦੀ ਤੀਬਰਤਾ ਵਾਲਾ ਭੂਚਾਲ

27

ਬੀਜਿੰਗ— ਚੀਨ ਦੇ ਤਿੱਬਤ ਖੁਦਮੁਖਤਿਆਰ ਖੇਤਰ ਦੀ ਨਿਆਈਨਰੋਂਗ ਕਾਊਂਟੀ ‘ਚ ਸੋਮਵਾਰ ਨੂੰ 5.1 ਦੀ ਤੀਬਰਤਾ ਵਾਲਾ ਭੂਚਾਲ ਆਇਆ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਚੀਨ ਭੂਚਾਲ ਨੈੱਟਵਰਕ ਕੇਂਦਰ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 5.34 ‘ਤੇ ਆਇਆ। ਸਮਾਚਾਰ ਏਜੰਸੀ ਸ਼ਿਨਹੂਆ ਦੀ ਖ਼ਬਰ ਮੁਤਾਬਕ ਇਸ ਦਾ ਕੇਂਦਰ ਲਗਭਗ ਪੰਜ ਕਿਲੋਮੀਟਰ ਡੂੰਘਾਈ ‘ਚ ਸੀ।