ਜਦੋਂ ਅਮਰੀਕਾ ਸਣੇ ਕਈ ਦੇਸ਼ਾਂ ਨੇ ਵਿੱਢ ਦਿੱਤੀ ਸੀ ਸੱਦਾਮ ਹੁਸੈਨ ਖਿਲਾਫ ਜੰਗ

ਇਰਾਕ ਖਿਲਾਫ 16 ਜਨਵਰੀ 1991 ਨੂੰ ਅਮਰੀਕਾ ਨੇ ਆਪ੍ਰੇਸ਼ਨ ਡੇਜ਼ਰਟ ਸਟਾਰਮ ਦੀ ਸ਼ੁਰੂਆਤ ਕੀਤੀ ਸੀ। ਅਗਸਤ 1990 ‘ਚ ਇਰਾਕ ਨੇ ਜਦੋਂ ਕੁਵੈਤ ‘ਤੇ ਹਮਲਾ ਕਰ ਦਿੱਤਾ ਸੀ ਤਾਂ ਅਮਰੀਕਾ ਨੇ 38 ਦੇਸ਼ਾਂ ਨਾਲ ਮਿਲ ਕੇ ਇਰਾਕ ਖਿਲਾਫ ਇਸ ਆਪ੍ਰੇਸ਼ਨ ਦੀ ਸ਼ੁਰੂਆਤ ਕੀਤੀ। 1990 ਤੋਂ 1991 ਦਰਮਿਆਨ ਇਰਾਕ ਅਤੇ ਅਮਰੀਕੀ ਗਠਜੋੜ ਦੇਸ਼ਾਂ ਵਿਚਾਲੇ ਲੜੀ ਗਈ ਇਸ ਜੰਗ ਨੂੰ ਗਲਫ ਵਾਰ ਦੇ ਨਾਂ ਨਾਲ ਜਾਣਿਆ ਗਿਆ।
1980 ਤੋਂ ਈਰਾਨ ਅਤੇ ਇਰਾਕ ਵਿਚਾਲੇ ਚੱਲੀ 8 ਸਾਲ ਲੰਬੀ ਲੜਾਈ ‘ਚ ਸਾਥ ਦੇਣ ਦਾ ਖਾਮਿਆਜ਼ਾ ਕੁਵੈਤ ਨੂੰ ਗਲਫ ਵਾਰ ਦੇ ਤੌਰ ‘ਤੇ ਭੁਗਤਣਾ ਪਿਆ ਸੀ। ਈਰਾਨ ਨਾਲ ਜੰਗ ਲਈ ਕੁਵੈਤ ਨੇ ਇਰਾਕ ਨੂੰ ਕਾਫੀ ਫੰਡਿੰਗ ਕੀਤੀ ਸੀ। ਜੰਗ ਖਤਮ ਹੋਈ ਤਾਂ ਇਰਾਕ ਕਰਜ਼ੇ ‘ਚ ਡੁੱਬ ਚੁੱਕਾ ਸੀ ਅਤੇ ਉਸ ਨੇ ਕੁਵੈਤ ਨੂੰ ਕਰਜ਼ਾ ਮੁਆਫ ਕਰਨ ਲਈ ਕਿਹਾ। ਕਰਜ਼ਾ ਮੁਆਫ ਨੂੰ ਲੈ ਕੇ ਕੁਵੈਤ ਨਾਲ ਸਹਿਮਤੀ ਨਾ ਬਣਨ ‘ਤੇ ਇਰਾਕ ਨੇ ਉਸ ‘ਤੇ ਹਮਲਾ ਕਰ ਦਿੱਤਾ। 2 ਅਗਸਤ 1990 ਇਰਾਕ ਨੇ ਕੁਵੈਤ ‘ਤੇ ਹਮਲਾ ਕਰ ਦਿੱਤਾ। ਉਸ ਸਮੇਂ ਇਰਾਕ ਦੀ ਸੱਤਾ ਸੱਦਾਮ ਹੁਸੈਨ ਦੇ ਹੱਥ ‘ਚ ਸੀ। ਯੂਨਾਈਟਿਡ ਨੈਸ਼ਨਲ ਰੈਜ਼ੋਲਿਊਸ਼ਨ ਪਾਸ ਕਰਕੇ ਕੁਵੈਤ ‘ਤੇ ਇਰਾਕ ਦੇ ਹਮਲੇ ਦੀ ਨਿਖੇਧੀ ਕੀਤੀ। 6 ਅਗਸਤ 1990 ਯੂ. ਐਨ ਨੇ ਇਰਾਕ ‘ਤੇ ਕਈ ਪਾਬੰਦੀਆਂ ਲਗਾਈਆਂ। 7 ਅਗਸਤ 1990 ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਆਪ੍ਰੇਸ਼ਨ ਡੇਸਰਜ਼ ਸ਼ੀਲਡ ਸ਼ੁਰੂ ਕਰਨ ਦਾ ਹੁਕਮ ਦਿੱਤਾ। 8 ਅਗਸਤ ਇਰਾਕ ਨੇ ਕੁਵੈਤ ‘ਤੇ ਕਬਜ਼ਾ ਕਰ ਲਿਆ ਅਤੇ ਉਸ ਨੂੰ ਆਪਣਾ ਹਿੱਸਾ ਐਲਾਨ ਦਿੱਤਾ। 29 ਨਵੰਬਰ 1990 ਯੂ. ਐਨ ਨੇ 15 ਜਨਵਰੀ 1991 ਤੋਂ ਬਾਅਦ ਫੌਜ ਦਾ ਇਸਤੇਮਾਲ ਕਰਨ ਦੀ ਮਨਜ਼ੂਰੀ ਦਿੱਤੀ। 16-17 ਜਨਵਰੀ 1991 ਅਮਰੀਕਾ ਅਤੇ ਗਠਜੋੜ ਦੇਸ਼ਾਂ ਨੇ ਮਿਲ ਕੇ ਆਪ੍ਰੇਸ਼ਨ ਡੇਜ਼ਰਟ ਸਟਾਰਮ ਦੀ ਸ਼ੁਰੂਆਤ ਕੀਤੀ। 24 ਫਰਵਰੀ 1991 ਇਰਾਕ ਖਿਲਾਫ ਜ਼ਮੀਨੀ ਹਮਲੇ ਸ਼ੁਰੂ ਹੋਏ। 27 ਫਰਵਰੀ 1991 ਬਗਦਾਦ ਰੇਡੀਓ ਨੇ ਐਲਾਨ ਦਿੱਤਾ ਕਿ ਇਰਾਕ ਯੂ. ਐਨ. ਦੇ ਰੈਜ਼ੋਲਿਊਸ਼ਨ ਨੂੰ ਮੰਨੇਗਾ।
27 ਫਰਵਰੀ 1991 ਕੁਵੈਤ ਨੂੰ ਇਰਾਕ ਦੇ ਕਬਜ਼ੇ ਤੋਂ ਆਜ਼ਾਦੀ ਮਿਲੀ। 28 ਫਰਵਰੀ 1991 ਇਰਾਕ ਖਿਲਾਫ ਗਠਜੋੜ ਦੇਸ਼ਾਂ ਦੇ ਹਮਲੇ ਰੋਕ ਦਿੱਤੇ ਗਏ। 14 ਮਾਰਚ 1991 ਕੁਵੈਤ ਦੇ ਸ਼ਾਸਕ ਦੀ ਦੇਸ਼ ਵਾਪਸੀ ਹੋਈ। 6 ਅਪ੍ਰੈਲ 1991 ਇਰਾਕ ਨੇ ਸੀਜ਼ਫਾਇਰ ਐਗਰੀਮੈਂਟ ਦੀਆਂ ਸ਼ਰਤਾਂ ਮੰਨ ਲਈਆਂ।
ਇਰਾਕ ਖਿਲਾਫ ਅਮਰੀਕਾ ਅਤੇ 38 ਦੇਸ਼ਾਂ ਨੇ ਮਿਲ ਕੇ ਗਠਜੋੜ ਬਣਾਇਆ ਸੀ। ਗਠਜੋੜ ਫੌਜ ‘ਚ 28 ਦੇਸ਼ਾਂ ਦੇ 670,000 ਫੌਜੀ ਸ਼ਾਮਲ ਸਨ। 425,000 ਫੌਜੀ ਇਕੱਲੇ ਅਮਰੀਕਾ ਦੇ ਸਨ। ਯੂ. ਐਸ. ਦੇ ਡਿਫੈਂਸ ਡਿਪਾਰਟਮੈਂਟ ਦੇ ਅੰਦਾਜ਼ੇ ਮੁਤਾਬਕ, ਗਲਫ ਵਾਰ ‘ਚ 4130 ਅਰਬ ਰੁਪਏ (61 ਬਿਲੀਅਨ ਡਾਲਰ) ਖਰਚ ਹੋਏ ਸਨ। ਕੁਵੈਤ, ਸਾਊਦੀ ਅਰਬ ਅਤੇ ਬਾਕੀ ਗਲਫ ਦੇਸ਼ਾਂ ‘ਤੇ 2435 ਅਰਬ ਰੁਪਏ (36 ਬਿਲੀਅਨ ਡਾਲਰ) ਦਾ ਖਰਚ ਆਇਆ ਸੀ। ਜਰਮਨੀ ਅਤੇ ਜਾਪਾਨ ‘ਤੇ 1082 ਅਰਬ ਰੁਪਏ (16 ਬਿਲੀਅਨ ਡਾਲਰ) ਦਾ ਖਰਚ ਆਇਆ। ਸੀ. ਐਨ. ਐਨ. ਦੀ ਰਿਪੋਰਟ ਮੁਤਾਬਕ, ਵਾਰ ‘ਚ 1 ਲੱਖ ਤੋਂ ਜ਼ਿਆਦਾ ਇਰਾਕੀ ਫੌਜੀ ਮਾਰੇ ਗਏ ਸਨ। ਅਮਰੀਕਾ ਦੇ 383 ਫੌਜੀਆਂ ਦੀ ਮੌਤ ਹੋਈ ਸੀ।

LEAVE A REPLY