ਟਰੰਪ ਅਤੇ ਜਰਮਨੀ ਦੀ ਚਾਂਸਲਰ ਮਰਕੇਲ 14 ਮਾਰਚ ਨੂੰ ਕਰਨਗੇ ਮੁਲਾਕਾਤ

68
ਵਾਸ਼ਿੰਗਟਨ—ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ 14 ਮਾਰਚ ਨੂੰ ਮੁਲਾਕਾਤ ਕਰਨਗੇ। ਜਰਮਨੀ ਦੀ ਸਰਕਾਰ ਨੇ ਇਸ ਦੀ ਪੁਸ਼ਟੀ ਕੀਤੀ ਹੈ। ਜਰਮਨੀ ਸਰਕਾਰ ਦੇ ਬੁਲਾਰੇ ਸਟੀਫਨ ਸੇਈਬਰਟ ਨੇ ਮਰਕੇਲ ਅਤੇ ਟਰੰਪ ਦੀ ਮੁਲਾਕਾਤ ਦੇ ਸੰਬੰਧ ‘ਚ ਮੀਡੀਆ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ‘ਚ ਕਿਹਾ,”ਅਸੀਂ ਇਸ ਤੋਂ ਇਨਕਾਰ ਨਹੀਂ ਕਰ ਸਕਦੇ। ਇਸ ਸੰਬੰਧ ‘ਚ ਵਿਸਥਾਰ ਰਿਪੋਰਟ ਸਹੀ ਸਮੇਂ ‘ਤੇ ਦਿੱਤੀ ਜਾਵੇਗੀ।
ਵ੍ਹਾਈਟ ਹਾਊਸ ਨੇ ਵੀ ਮਰਕੇਲ ਦੀ ਅਮਰੀਕੀ ਯਾਤਰਾ ਦੀ ਪੁਸ਼ਟੀ ਕੀਤੀ ਹੈ। ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਮਰਕੇਲ ਦੀ ਇਹ ਪਹਿਲੀ ਅਮਰੀਕੀ ਯਾਤਰਾ ਹੋਵੇਗੀ। ਜ਼ਿਕਰਯੋਗ ਹੈ ਕਿ ਟਰੰਪ ਨੇ ਆਪਣੀਆਂ ਚੋਣਾਂ ਦੌਰਾਨ ਜਨਤਕ ਰੂਪ ਤੋਂ ਮਰਕੇਲ ਅਤੇ ਜਰਮਨੀ ਦੀ ਸ਼ਰਣਾਰਥੀ ਨੀਤੀ ਦੀ ਨਿੰਦਾ ਕੀਤੀ ਸੀ। ਹਾਲਾਂਕਿ ਪਿਛਲੇ ਮਹੀਨੇ ਮਿਊਨਿਖ ‘ਚ ਹੋਏ ਸੁਰੱਖਿਆ ਸੰਮੇਲਨ ‘ਚ ਅਮਰੀਕਾ ਦੇ ਉੱਪ ਰਾਸ਼ਟਰਪਤੀ ਮਾਈਕ ਪੇਂਸ ਸ਼ਾਮਲ ਹੋਏ ਸਨ। ਸੰਮੇਲਨ ‘ਚ ਮਰਕੇਲ ਨੇ ਕਿਹਾ ਸੀ ਕਿ ਗਲੋਬਲ ਸੰਘਰਸ਼ ਖਿਲਾਫ ਸਾਂਝੀਆਂ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ।