ਡਾਕਟਰ ਬਣਨ ਗਈ ਬੇਟੀ ਦੀ ਵਿਦੇਸ਼ ‘ਚ ਮੌਤ, ਗਮ ‘ਚ ਡੁੱਬਿਆ ਪਰਿਵਾਰ

ਗਮ ‘ਚ ਡੁੱਬਿਆ ਇਹ ਪਰਿਵਾਰ ਆਪਣੀ ਬੇਟੀ ਦੀ ਲਾਸ਼ ਦਾ ਇੰਤਜ਼ਾਰ ਕਰ ਰਿਹਾ ਹੈ। ਜੀ ਹਾਂ ਵਿਦੇਸ਼ ‘ਚ ਪੜ੍ਹਨ ਗਈ ਬੇਟੀ ਦੀ ਲਾਸ਼ ਦੇ ਇੰਤਜ਼ਾਰ ‘ਚ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਦਰਅਸਲ ਹੋਇਆ ਇਹ ਕਿ ਵਿਦੇਸ਼ ਗਈ ਮੁਕੇਸ਼ ਸਾਂਗਵਾਨ ਨਾਮੀ ਲੜਕੀ ਦੀ 31 ਦਸੰਬਰ ਨੂੰ ਅਣਪਛਾਤੇ ਹਾਲਾਤਾਂ ਕਾਰਨ ਛੱਤ ਤੋਂ ਡਿੱਗਣ ਨਾਲ ਮੌਤ ਹੋ ਗਈ ਸੀ। ਉਸ ਤੋਂ ਬਾਅਦ ਉਸ ਦੀ ਲਾਸ਼ ਦਾ ਪੋਸਟਮਾਰਟਮ ਹੋਇਆ। ਮੌਤ ਤੋਂ ਬਾਅਦ ਬੇਟੀ ਦੀ ਲਾਸ਼ ਨੂੰ ਪਾਉਣ ਲਈ ਪਰਿਵਾਰ ਨੇ ਕਾਫੀ ਕੋਸ਼ਿਸ਼ ਕੀਤੀ ਪਰ ਜਿਸ ਕਾਲਜ ‘ਚ ਮੁਕੇਸ਼ ਪੜ੍ਹਦੀ ਸੀ। ਉਸ ਨੇ ਇਸ ਦੇ ਬਦਲੇ ਪੈਸੇ ਦੀ ਮੰਗ ਕੀਤੀ। ਅਜਿਹੇ ‘ਚ ਕਾਲਜ ਨੇ 3 ਦਿਨ ਕੱਢ ਦਿੱਤੇ। ਹੁਣ ਹਾਰ ਕੇ ਪਰਿਵਾਰ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਸੁਸ਼ਮਾ ਸਵਰਾਜ ਨੇ ਰੂਸ ‘ਚ ਆਪਣੇ ਅਧਿਕਾਰੀਆਂ ਨਾਲ ਗੱਲ ਕਰ ਕੇ ਲਾਸ਼ ਨੂੰ ਵਾਪਸ ਲਿਆਉਣ ਦਾ ਰਸਤਾ ਸਾਫ ਕੀਤਾ।
ਰਾਜਾ ਰਾਮ ਨੇ ਦੱਸਿਆ ਕਿ ਅਜੇ ਰੂਸ ਦੀ ਪੁਲਸ ਵੱਲੋਂ ਮੁਕੇਸ਼ ਦੇ ਲੈੱਪਟਾਪ ਅਤੇ ਮੋਬਾਈਲ ਨੂੰ ਕਬਜ਼ੇ ‘ਚ ਲੈ ਲਿਆ ਹੈ। ਪੁਲਸ ਅਜੇ ਜਾਂਚ ਕਰ ਰਹੀ ਹੈ ਕਿ ਆਖਰ ਮੌਤ ਦਾ ਕਾਰਨ ਕੀ ਸੀ। ਬੇਟੀ ਨੂੰ ਡਾਕਟਰ ਬਣਾਉਣ ਦਾ ਸਪਨਾ ਦੇਖਣ ਵਾਲਾ ਪਰਿਵਾਰ ਆਪਣੇ ਆਪ ‘ਚ ਸਰਕਾਰ ਦੇ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਨਾਅਰੇ ਨੂੰ ਪੂਰਾ ਕਰ ਰਿਹਾ ਹੈ। ਭਾਵੇਂ ਹੀ ਉਨ੍ਹਾਂ ਨੇ ਬੇਟੀ ਨੂੰ ਗਵਾ ਦਿੱਤਾ ਪਰ ਪਰਿਵਾਰ ਦੀ ਕੋਸ਼ਿਸ਼ ਸ਼ਲਾਘਾਯੋਗ ਹੈ। ਮੁਕੇਸ਼ ਦੇ ਪਿਤਾ ਰਾਜਾ ਰਾਮ ਜੋ ਕਿ ਕਿਸਾਨੀ ਕਰਦੇ ਹਨ, ਉਨ੍ਹਾਂ ਦੀਆਂ 5 ਬੇਟੀਆਂ ਹਨ। ਖੇਦ ਅੰਡਰ ਮੈਟਰਿਕ ਰਾਜਾ ਰਾਮ ਨੇ ਆਪਣੀਆਂ ਸਾਰੀਆਂ ਬੇਟੀਆਂ ਨੂੰ ਉੱਚ ਸਿੱਖਿਆ ਦਿਵਾਈ ਹੈ। ਉਨ੍ਹਾਂ ਦੀ ਇਕ ਬੇਟੀ ਐੱਮ.ਬੀ.ਏ. ਕਰ ਰਹੀ ਹੈ ਤਾਂ ਦੂਜੀ ਐੱਮ.ਏ.ਸੀ. ਕਰ ਰਹੀ ਹੈ। ਤੀਜੀ ਬੇਟੀ ਮੁਕੇਸ਼ ਨੂੰ ਡਾਕਟਰ ਬਣਾਉਣ ਲਈ ਵਿਦੇਸ਼ ਭੇਜਿਆ। ਉੱਥੇ ਹੀ 2 ਹੋਰ ਬੇਟੀਆਂ ਵੀ ਗਰੈਜ਼ੂਏਸ਼ਨ ਕਰ ਰਹੀਆਂ ਹਨ ਪਰ ਬੇਟੀਆਂ ਦੇ ਭਵਿੱਖ ਲਈ ਦਿਨ-ਰਾਤ ਮਿਹਨਤ ਕਰ ਰਹੇ ਪਿਤਾ ਨੂੰ ਕਿੱਥੇ ਪਤਾ ਸੀ ਕਿ ਉਸ ਨੂੰ ਬੇਟੀ ਡਾਕਟਰ ਨਹੀਂ, ਉਸ ਦੀ ਲਾਸ਼ ਦੇ ਰੂਪ ‘ਚ ਮਿਲੇਗੀ। ਵਿਦੇਸ਼ ਮੰਤਰੀ ਦੀ ਕੋਸ਼ਿਸ਼ ਨਾਲ ਬੇਟੀ ਦੇ ਵਾਪਸ ਆਉਣ ਦਾ ਰਸਤਾ ਤਾਂ ਖੁੱਲ੍ਹ ਗਿਆ ਹੈ ਪਰ ਨਾਲ ਹੀ ਇਕ ਹਫਤੇ ਤੋਂ ਬੇਟੀ ਦੀ ਲਾਸ਼ ਲਈ ਰੋ ਰਹੇ ਪਰਿਵਾਰ ਦਾ ਗਮ ਅਜੇ ਵੀ ਖੜ੍ਹਾ ਹੈ।

LEAVE A REPLY