ਤਰਨਤਾਰਨ ਦੇ ਪ੍ਰੀਖਿਆ ਸੈਂਟਰਾਂ ‘ਚ ਚੱਲ ਰਹੀ ਸੀ ਨਕਲ, ਅਚਾਨਕ ਹੋਈ ਚੈਕਿੰਗ ਤਾਂ…

155

ਤਰਨਤਾਰਨ : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਜਮਾਤ ਦੀ ਲਈ ਜਾ ਰਹੀ ਪ੍ਰੀਖਿਆ ਦੌਰਾਨ ਸਰਹੱਦੀ ਇਲਾਕੇ ਤਰਨਤਾਰਨ ਦੇ ਸਕੂਲਾਂ ‘ਚ ਚੈਕਿੰਗ ਕੀਤੀ ਗਈ, ਜਿਸ ਦੌਰਾਨ ਕਈ ਪ੍ਰੀਖਿਆ ਕੇਂਦਰਾਂ ‘ਚ ਨਕਲ ਦੀ ਸਮੱਗਰੀ ਫੜ੍ਹੀ ਗਈ। ਇਹ ਚੈਕਿੰਗ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਡਿਪਟੀ ਚੇਅਰਪਰਸਨ ਮੈਡਮ ਸ਼ਸ਼ੀਕਾਂਤਾ ਵਲੋਂ ਕੀਤੀ ਗਈ। ਚੈਕਿੰਗ ਦੌਰਾਨ ਕਈ ਸਕੂਲਾਂ ਦੇ ਬੱਚਿਆਂ ਤੋਂ ਨਕਲ ਸਮੱਗਰੀ ਵੀ ਬਰਾਮਦ ਹੋਈ। ਮੈਡਮ ਸ਼ਸ਼ੀਕਾਂਤਾ ਨੇ ਸਿੱਖਿਆ ਅਫਸਰਾਂ ਨੂੰ ਇਹ ਪ੍ਰੀਖਿਆਵਾਂ ਪੂਰੀ ਈਮਾਨਦਾਰੀ ਨਾਲ ਕਰਾਉਣ ਦੀਆਂ ਹਦਾਇਤਾਂ ਦਿੱਤੀਆਂ। ਮੈਡਮ ਸ਼ਸ਼ੀਕਾਂਤਾ ਨੇ ਚੈਕਿੰਗ ਦੌਰਾਨ ਪੰਜਾਬ ਬੋਰਡ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਦੋਸ਼ੀ ਪਾਏ ਗਏ ਸਕੂਲਾਂ ਖਿਲਾਫ ਸਖਤ ਕਾਰਵਾਈ ਕਰਨ ਦੀ ਗੱਲ ਕਹੀ।