ਦੁਨੀਆ ਭਰ ਤੋਂ 10 ਲੱਖ ਗੱਡੀਆਂ ਨੂੰ ਵਾਪਸ ਲਵੇਗੀ ਮਰਸਡੀਜ਼

123

ਜਰਮਨੀ ਦੀ ਮੁੱਖ ਗੱਡੀ ਬਣਾਉਣ ਵਾਲੀ ਕੰਪਨੀ ਮਰਸਡੀਜ਼ ਨੇ ਦੁਨੀਆ ਭਰ ‘ਚ ਆਪਣੀ ਕਰੀਬ 10 ਲੱਖ ਕਾਰਾਂ ਅਤੇ ਐੱਸ.ਯੂ.ਵੀ. ਨੂੰ ਵਾਪਸ ਮੰਗਵਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਸਟਾਰਟਰ ਪੁਰਜੇ ‘ਚ ਓਵਰ ਹੀਟ ਕਾਰਨ ਅੱਗ ਲੱਗਣ ਦੇ ਡਰ ਨੂੰ ਦੇਖਦੇ ਹੋਏ ਇਹ ਕਦਮ ਚੁੱਕਿਆ ਗਿਆ ਹੈ। ਇਸ ਦੇ ਤਹਿਤ ਕੰਪਨੀ 2015 ਤੋਂ 2017 ਦੌਰਾਨ ਬਣੀ ਸੀ. ਕਲਾਸ, ਈ. ਕਲਾਸ, ਸੀ.ਐੱਲ.ਏ. ਅਤੇ ਜੀ.ਐੱਲ.ਸੀ. ਐੱਸ.ਯੂ.ਵੀ. ਗੱਡੀਆਂ ਨੂੰ ਵਾਪਸ ਮੰਗਵਾਏਗੀ। ਕੰਪਨੀ ਦਾ ਕਹਿਣਾ ਹੈ ਕਿ ਦੁਨੀਆ ਭਰ ‘ਚ ਅਜਿਹੇ ਹਾਦਸਿਆਂ ਦੇ 51 ਮਾਮਲੇ ਸਾਹਮਣੇ ਆਏ ਹਨ। ਜਿਸ ਕਾਰਨ ਸਾਨੂੰ ਇਹ ਕਦਮ ਚੁੱਕਣਾ ਪੈ ਰਿਹਾ ਹੈ।