ਨਾਭਾ ਜੇਲ ਕਾਂਡ ‘ਚ ਪੁਲਸ ਹੱਥ ਲੱਗੀ ਵੱਡੀ ਸਫਲਤਾ, ਹੋ ਸਕਦੇ ਹਨ ਵੱਡੇ ਖੁਲਾਸੇ

194
ਜਲੰਧਰ : ਨਾਭਾ ਜੇਲ ਕਾਂਡ ਦੇ ਸਰਗਨਾ ਪਰਮਿੰਦਰ ਸਿੰਘ ਉਰਫ ਪਿੰਦਾ ਦੇ ਦੋ ਕਰੀਬੀ ਸਹਿਯੋਗੀਆਂ ਨੂੰ ਪੁਲਸ ਨੇ ਦੇਹਰਾਦੂਨ ਤੋਂ ਗ੍ਰਿਫਤਾਰ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਦੇਹਰਾਦੂਨ ‘ਚ ਮੌਜੂਦ ਟਿਕਾਣੇ ਤੋਂ ਹੀ ਦੋਸ਼ੀਆਂ ਨੇ ਜੇਲ ‘ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਐੱਸ. ਐੱਸ. ਪੀ. ਸਦਾਨੰਦ ਦਾਤੇ ਨੇ ਦੱਸਿਆ ਕਿ ਪਿੰਦਾ ਦੇ ਦੋਸਤ ਸੁਨੀਲ ਅਰੋੜਾ ਦੀ ਪਤਨੀ ਗੀਤਾ ਅਰੋੜਾ ਅਤੇ ਇਕ ਹੋਰ ਸਾਥੀ ਆਦਿਤਿਆ ਮਹਿਰਾ ਨੂੰ ਸੋਮਵਾਰ ਇਥੋਂ ਗ੍ਰਿਫਤਾਰ ਕਰ ਲਿਆ ਗਿਆ। ਪੁਲਸ ਨੇ ਦੱਸਿਆ ਕਿ ਇਹ ਇਕ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਸਨ। ਬਹਿਰਹਾਲ, ਅਰੋੜਾ ਇਕ ਹੋਰ ਸਾਥੀ ਨਾਲ ਉਥੋਂ ਭੱਜਣ ‘ਚ ਕਾਮਯਾਬ ਰਿਹਾ। ਐੱਸ. ਐੱਸ. ਪੀ. ਨੇ ਦੱਸਿਆ ਕਿ ਸੁਨੀਲ ਪਿੰਦਾ ਦਾ ਕਰੀਬੀ ਦੋਸਤ ਹੈ। ਉਹ ਛੇ ਮਹੀਨੇ ਤੋਂ ਅਰੋੜਾ ਦੰਪਤੀ ਨਾਲ ਰਹਿ ਰਿਹਾ ਸੀ, ਜੇਲ ‘ਤੇ ਹਮਲਾ ਕਰਨ ਲਈ ਪੰਜ ਦਿਨ ਪਹਿਲਾਂ ਹੀ ਉਹ ਇਥੋਂ ਨਿਕਲਿਆ ਸੀ।
ਉਨ੍ਹਾਂ ਦੱਸਿਆ ਕਿ ਨਾਭਾ ਜੇਲ ‘ਤੇ ਹਮਲਾ ਕਰਨ ਦੀ ਸਾਜ਼ਿਸ਼ ਇਥੋਂ ਹੀ ਰਚੀ ਗਈ ਸੀ। ਸੁਨੀਲ ਦੇ ਘਰੋਂ ਪੁਲਸ ਨੂੰ ਦੋ ਲੱਖ ਰੁਪਏ, ਨਕਲੀ ਵਾਹਨ ਨੰਬਰ ਪਲੇਟ, ਵੋਟਰ ਕਾਰਡ, ਸਿਮ ਕਾਰਡ, ਮੋਬਾਇਲ ਫੋਨ, ਗੋਲੀਆਂ ਅਤੇ ਬੰਬ ਬਨਾਉਣ ਵਾਲੀ ਸਮੱਗਰੀ ਬਰਾਮਦ ਹੋਈ ਹੈ।