ਪਾਕਿਸਤਾਨ ‘ਚ ਆਤਮਘਾਤੀ ਧਮਾਕਾ, 2 ਲੋਕ ਮਰੇ, 18 ਜ਼ਖਮੀ

ਪੇਸ਼ਾਵਰ— ਪਾਕਿਸਤਾਨ ਦੇ ਅਸ਼ਾਂਤ ਉੱਤਰੀ-ਪੱਛਮੀ ਪੇਸ਼ਾਵਰ ‘ਚ ਬੁੱਧਵਾਰ ਨੂੰ ਆਤਮਘਾਤੀ ਬੰਬ ਧਮਾਕਾ ਹੋਇਆ ਹੈ, ਜਿਸ ‘ਚ 2 ਲੋਕਾਂ ਦੀ ਮੌਤ ਹੋ ਗਈ ਅਤੇ 18 ਹੋਰ ਜ਼ਖਮੀ ਹੋ ਗਏ। ਧਮਾਕਾ ਮੋਟਰਸਾਈਕਲ ਸਵਾਰ ਇਕ ਆਤਮਘਾਤੀ ਹਮਲਾਵਰ ਨੇ ਸਰਕਾਰੀ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤਾ, ਜਿਸ ਕਾਰਨ 2 ਲੋਕ ਮਾਰੇ ਗਏ। ਪੁਲਸ ਨੇ ਦੱਸਿਆ ਕਿ ਇਹ ਧਮਾਕਾ ਪੇਸ਼ਾਵਰ ਦੇ ਹਯਾਤਾਬਾਦ ਇਲਾਕੇ ‘ਚ ਹੋਇਆ।
ਦੱਸਿਆ ਜਾ ਰਿਹਾ ਹੈ ਕਿ ਹਯਾਤਾਬਾਦ ਮੈਡੀਕਲ ਕੰਪਲੈਕਸ ‘ਚ ਸੂਬਾਈ ਸਰਕਾਰ ਦੇ ਅਧਿਕਾਰੀਆਂ ਵਲੋਂ ਰੋਗੀ ਵਿਭਾਗ (ਓ. ਪੀ. ਡੀ.) ਦਾ ਉਦਘਾਟਨ ਕਰਨਾ ਸੀ ਪਰ ਧਮਾਕਾ ਹੋਣ ਕਾਰਨ ਉਹ ਨਹੀਂ ਜਾ ਸਕੇ। ਪਾਕਿਸਤਾਨ ਤਹਿਰੀਕ-ਏ-ਇਨਸਾਫ ਦੇ ਚੇਅਰਮੈਨ ਇਮਰਾਨ ਖਾਨ ਅਤੇ ਪਾਰਟੀ ਦੇ ਹੋਰ ਸੀਨੀਅਰ ਅਧਿਕਾਰੀ ਵਲੋਂ ਸਮਾਰੋਹ ‘ਚ ਜਾਣ ਦੀ ਉਮੀਦ ਸੀ।
ਦੱਸਣ ਯੋਗ ਹੈ ਕਿ ਪਾਕਿਸਤਾਨ ‘ਚ ਅੱਜ ਭਾਵ ਬੁੱਧਵਾਰ ਨੂੰ ਇਸ ਤੋਂ ਪਹਿਲਾਂ ਵੀ ਪੇਸ਼ਾਵਰ ‘ਚ ਆਤਮਘਾਤੀ ਧਮਾਕਾ ਹੋਇਆ। ਜਿਸ ‘ਚ 4 ਸੁਰੱਖਿਆ ਕਰਮਚਾਰੀਆਂ ਸਮੇਤ 6 ਲੋਕ ਮਾਰੇ ਗਏ। ਇਹ ਆਤਮਘਾਤੀ ਹਮਲਾ ਮੋਹਮੰਦ ਏਜੰਸੀ ‘ਚ ਹੋਇਆ। ਦੱਸਣ ਯੋਗ ਹੈ ਕਿ ਇਨ੍ਹਾਂ ਧਮਾਕਾ ਤੋਂ ਦੋ ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਬਾਹਰ ਧਮਾਕਾ ਹੋਇਆ ਸੀ, ਜਿਸ ‘ਚ 13 ਲੋਕ ਮਾਰੇ ਗਏ ਸਨ ਅਤੇ 80 ਹੋਰ ਜ਼ਖਮੀ ਹੋਏ ਸਨ।

LEAVE A REPLY