ਪਾਕਿ ਦੀਆਂ ਜੇਲਾਂ ‘ਚ ਬੰਦ ਕੈਦੀਆਂ ਦੀ ਰਿਹਾਈ ਦੀ ਪਰਿਵਾਰਾਂ ਨੇ ਕੀਤੀ ਮੰਗ

ਜਾਸੂਸੀ ਸਮੇਤ ਵੱਖ-ਵੱਖ ਦੋਸ਼ਾਂ ‘ਚ ਪਾਕਿਸਤਾਨ ਦੀਆਂ ਜੇਲਾਂ ‘ਚ ਬੰਦ ਕੈਦੀਆਂ ਦੇ ਪਰਿਵਾਰ ਵਾਲਿਆਂ ਨੇ ਉਨ੍ਹਾਂ ਨੂੰ ਜਲਦੀ ਰਿਹਾਅ ਕਰਨ ਅਤੇ ਉਨ੍ਹਾਂ ਨਾਲ ਮਿਲਣ ਦੀ ਅਗਿਆ ਦੀ ਬੁੱਧਵਾਰ ਨੂੰ ਮੰਗ ਕੀਤੀ ਹੈ।

ਜੰਮੂ-ਕਸ਼ਮੀਰ, ਪੰਜਾਬ, ਰਾਜਸਥਾਨ ਅਤੇ ਗੁਜਰਾਤ ਵਰਗੇ ਬਾਰਡਰ ਨਾਲ ਲੱਗਦੇ ਇਲਾਕਿਆਂ ਤੋਂ ਆਏ ਇਨ੍ਹਾਂ ਲੋਕਾਂ ਨੇ ਜੰਤਰ-ਮੰਤਰ ‘ਤੇ ਧਰਨਾ ਦਿੱਤਾ। ਕੈਦੀਆਂ ਦੇ ਪਰਿਵਾਰ ਵਾਲਿਆਂ ਅਤੇ ਰਿਹਾਅ ਹੋਏ ਲੋਕਾਂ ਨੇ ਦੱਸਿਆ ਕਿ ਪਾਕਿਸਤਾਨ ਦੀਆਂ ਜੇਲਾਂ ‘ਚ ਰੌਂਗਟੇ ਖੜ੍ਹੇ ਕਰਨ ਵਾਲੇ ਤਸੀਹੇ ਦਿੱਤੇ ਜਾਂਦੇ ਹਨ ਅਤੇ ਕਈਆਂ ਦੀ ਤਾਂ ਜੇਲ ‘ਚ ਹੀ ਹੱਤਿਆ ਕਰ ਦਿੱਤੀ ਜਾਂਦੀ ਹੈ।

ਤਕਰੀਬਨ 25 ਸਾਲ ਤੱਕ ਪਾਕਿਸਤਾਨੀ ਜੇਲ ‘ਚ ਸਜ਼ਾ ਕੱਟਣ ਵਾਲੇ ਵਿਨੋਧ ਸਾਹਨੀ ਨੇ ਸਰਕਾਰ ਨੂੰ ਮੰਗ ਕੀਤੀ ਹੈ ਕਿ ਪਾਕਿਸਤਾਨ ਦੀਆਂ ਜੇਲਾਂ ‘ਚੋਂ ਭਾਰਤੀ ਕੈਦੀਆਂ ਦੀ ਰਿਹਾਈ ਤੁਰੰਤ ਪੱਕੀ ਕੀਤੀ ਜਾਵੇ। ਪਰਿਵਾਰ ਵਾਲਿਆਂ ਨੂੰ ਸਾਲ ‘ਚ ਘੱਟ ਤੋਂ ਘੱਟ ਦੋ ਵਾਰ ਸਰਕਾਰੀ ਖਰਚੇ ‘ਤੇ ਕੈਦੀਆਂ ਨੂੰ ਮਿਲਣ ਦੀ ਆਗਿਆ ਦਿੱਤੀ ਜਾਵੇ। ਸਾਹਨੀ ਨੇ ਇਹ ਵੀ ਮੰਗ ਕੀਤੀ ਹੈ ਕਿ ਕੈਦੀਆਂ ਦੇ ਪਰਿਵਾਰ ਵਾਲਿਆਂ ਅਤੇ ਰਿਹਾਅ ਹੋ ਕੇ ਆਏ ਲੋਕਾਂ ਦਾ ਮੁੜ-ਵਸੇਬਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਇਨ੍ਹਾਂ ਲੋਕਾਂ ਲਈ ਓਵਰਆਲ ਨੀਤੀ ਬਣਾਉਣ ਦੀ ਵੀ ਮੰਗ ਕੀਤੀ ਹੈ। ਧਰਨੇ ਦਾ ਆਯੋਜਨ ਭ੍ਰਿਸ਼ਟਾਚਾਰ ਨਿਰਮੂਲਣ ਸੰਘਰਸ਼ ਕਮੇਟੀ ਅਤੇ ਐਸੋਸੀਏਸ਼ਨ ਨੇ ਸੰਯੁਕਤ ਰੂਪ ਨਾਲ ਕੀਤਾ ਸੀ।

LEAVE A REPLY