ਪੈਨਸ਼ਨ ਲੈਣ ਲਈ ਆਧਾਰ ਕਾਰਡ ਹੋਇਆ ਜ਼ਰੂਰੀ

103
ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਮੁਲਾਜ਼ਮ ਪੈਨਸ਼ਨ ਯੋਜਨਾ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਯੋਜਨਾਵਾਂ ਦਾ ਲਾਭ ਲੈਣ ਵਾਲੇ ਪੈਨਸ਼ਨ ਭੋਗੀਆਂ ਲਈ ਆਧਾਰ ਕਾਰਡ ਜ਼ਰੂਰੀ ਕਰ ਦਿੱਤਾ ਹੈ।
ਕੇਂਦਰੀ ਕਿਰਤ ਅਤੇ ਰੋਜ਼ਗਾਰ ਮੰਤਰਾਲਾ ਵਲੋਂ ਜਾਰੀ ਇਕ ਗਜ਼ਟ ਨੋਟੀਫਿਕੇਸ਼ਨ ਮੁਤਾਬਕ ਕੇਂਦਰ ਸਰਕਾਰ ਦੇ ਯੋਗਦਾਨ ਅਤੇ ਯੋਜਨਾ ਅਧੀਨ ਮੁਲਾਜ਼ਮ ਪੈਨਸ਼ਨ ਯੋਜਨਾ ਦੀ ਪੈਨਸ਼ਨ ਅਤੇ ਮੈਂਬਰੀ ਦੇ ਲਾਭ ਜਾਰੀ ਰੱਖਣ ਦੇ ਇੱਛੁਕ ਮੈਂਬਰਾਂ ਅਤੇ ਪੈਨਸ਼ਨ ਭੋਗੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਧਾਰ ਕਾਰਡ ਹੋਣ ਦਾ ਸਬੂਤ ਦੇਣ ਜਾਂ ਈ. ਪੀ. ਐੱਫ. ਓ. ਵਲੋਂ ਜਾਰੀ ਪ੍ਰਕਿਰਿਆ ਮੁਤਾਬਕ ਆਪਣਾ ਆਧਾਰ ਕਾਰਡ ਸਬੂਤਾਂ ਸਮੇਤ ਪੇਸ਼ ਕਰੇ।
ਜਿਨ੍ਹਾਂ ਪੈਨਸ਼ਨ ਭੋਗੀਆਂ ਕੋਲ ਆਧਾਰ ਕਾਰਡ ਨਹੀਂ ਹੈ, ਨੂੰ ਇਸ ਲਈ ਅਰਜ਼ੀ ਦੇਣੀ ਹੋਵੇਗੀ ਅਤੇ 31 ਜਨਵਰੀ ਤਕ ਅਰਜ਼ੀ ਦੀ ਰਸੀਦ ਦੇ ਕੇ ਸੂਚਿਤ ਕਰਨਾ ਹੋਵੇਗਾ ਕਿ ਉਨ੍ਹਾਂ ਅਰਜ਼ੀ ਦੇ ਦਿੱਤੀ ਹੈ।