ਫੇਸਬੁੱਕ ‘ਤੇ ਕੌਣ ਕਰ ਰਿਹੈ ਤੁਹਾਡੀ ਜਸੂਸੀ, ਇੰਝ ਲਗਾਓ ਪਤਾ

126
ਜੇਕਰ ਕਿਸੇ ਬਾਰੇ ਕੁਝ ਜਾਣਨਾ ਹੋਵੇ ਤਾਂ ਸਭ ਤੋਂ ਪਹਿਲਾਂ ਉਸ ਦੀ ਫੇਸਬੁੱਕ ਪ੍ਰੋਫਾਇਲ ਚੈੱਕ ਕੀਤੀ ਜਾਂਦੀ ਹੈ। ਫੇਸਬੁੱਕ ‘ਤੇ ਜਾ ਕੇ ਕਿਸੇ ਵੀ ਵਿਅਕਤੀ ਦੀ ਕੁਝ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਹਾਲਾਂਕਿ ਕੁਝ ਲੋਕ ਅਜਿਹੇ ਵੀ ਹਨ ਜੋ ਕਿਸੇ ਦੀ ਜਾਣਕਾਰੀ ਪਤਾ ਲਗਾਉਣ ਲਈ ਕਈ ਹੱਦਾਂ ਪਾਰ ਕਰ ਦਿੰਦੇ ਹਨ ਅਤੇ ਸਾਈਬਰ ਕ੍ਰਾਈਮ ਵਲ ਵਧ ਜਾਂਦੇ ਹਨ। ਵਧਦੀ ਹੋਈ ਤਕਨੀਕ ਰਾਹੀਂ ਲੋਕ ਕਿਸੇ ਦੀ ਵੀ ਨਿਜੀ ਜਾਣਕਾਰੀ ਆਸਾਨੀ ਨਾਲ ਕੱਢ ਸਕਦੇ ਹਨ। ਅਜਿਹੇ ‘ਚ ਤੁਹਾਨੂੰ ਕਿਵੇਂ ਪਤਾ ਲੱਗੇਗਾ ਤੁਹਾਡੇ ‘ਤੇ ਕੋਈ ਆਨਲਾਈਨ ਨਜ਼ਰ ਰੱਖ ਰਿਹਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਪਤਾ ਲੱਗੇਗਾ ਕਿ ਕੌਣ ਤੁਹਾਡੇ ‘ਤੇ ਨਜ਼ਰ ਰੱਖ ਰਿਹਾ ਹੈ ਅਤੇ ਤੁਸੀਂ ਇਸ ਤੋਂ ਕਿਵੇਂ ਬੱਚ ਸਕਦੇ ਹੋ।
1. ਜੇਕਰ ਕੋਈ ਤੁਹਾਡੇ ‘ਤੇ ਨਜ਼ਰ ਰੱਖ ਰਿਹਾ ਹੈ ਤਾਂ ਉਹ ਤੁਹਾਡੇ ਸੋਸ਼ਲ ਮੀਡੀਆ ਅਕਾਊਂਟ ‘ਤੇ ਨਜ਼ਰ ਰੱਖੇਗਾ। ਅਜਿਹੇ ‘ਚ ਤੁਸੀਂ ਆਪਣੇ ਅਕਾਊਂਟ ‘ਤੇ ਅਜਿਹਾ ਕੁਝ ਵੀ ਪੋਸਟ ਨਾ ਕਰੋ ਜੋ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ। ਜੇਕਰ ਅਜਿਹੇ ‘ਚ ਕੋਈ ਪੋਸ ਤੁਸੀਂ ਪਹਿਲਾਂ ਵੀ ਪਾਈਆਂ ਹਨ ਤਾਂ ਉਨ੍ਹਾਂ ਨੂੰ ਡਿਲੀਟ ਕਰ ਦਿਓ।
ਉਦਾਹਰਣ ਦੇ ਤੌਰ ‘ਤੇ- ਕਿਸੇ ਲੜਕੀ ਨੇ ਫੇਸਬੁੱਕ ‘ਤੇ ਆਪਣਾ ਰਿਲੇਸ਼ਨਸ਼ਿਪ ਸਟੇਟਸ ਨੂੰ ਬਦਲ ਕੇ ਨਵੇਂ ਬੁਆਏਫ੍ਰੈਂਡ ਦੀ ਤਸਵੀਰ ਲਗਾਈ ਸੀ। ਅਜਿਹਾ ਕਰਨਾ ਉਸ ਦੀ ਜਾਣ ਲਈ ਖਤਰਾ ਬਣ ਗਿਆ।
2. ਉਥੇ ਹੀ ਕੁਝ ਮਾਮਲਿਆਂ ‘ਚ ਸਟਾਕਰਜ਼ (ਜੋ ਤੁਹਾਡੇ ‘ਤੇ ਨਜ਼ਰ ਰੱਖ ਰਿਹਾ ਹੈ) ਤੁਹਾਡੇ ਬਾਰੇ ਕੁਝ ਗਲਤ ਅਫਵਾਹ ਫੈਲਾਉਂਦਾ ਹੈ ਅਤੇ ਅਜਿਹਾ ਸਥਿਤੀ ਪੈਦਾ ਕਰ ਦਿੰਦਾ ਹੈ ਕਿ ਤੁਹਾਡੇ ਵਲੋਂ ਜਵਾਬ ਆ ਜਾਵੇ। ਸਟਾਕਰਜ਼ ਪੂਰੇ ਦਿਨ ‘ਚ ਕਈ ਵਾਰ ਸੋਸ਼ਲ ਮੀਡੀਆ ਅਕਾਊਂਟ ‘ਚ ਤੁਹਾਡੀਆਂ ਤਸਵੀਰਾਂ, ਵੀਡੀਓਜ਼ ਆਦਿ ਨੂੰ ਦੇਖਦੇ ਹਨ। ਨਾਲ ਹੀ ਤੁਹਾਡੀਆਂ ਤਸਵੀਰਾਂ, ਵੀਡੀਓਜ਼ ਜਾਂ ਪੇਸਟ ਨੂੰ ਲਾਈਕ ਕਰ ਦੇ ਹਨ। ਸੋਸ਼ਲ ਮੀਡੀਆ ਰਾਹੀਂ ਉਹ ਤੁਹਾਡੇ ਪਰਿਵਾਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇਕਰ ਤੁਹਾਡੇ ਨਾਲ ਅਜਿਹਾ ਹੋ ਰਿਹਾ ਹੈ ਕਿ ਤਾਂ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਇਸ ਬਾਰੇ ਸੂਚੇਤ ਕਰ ਦਿਓ, ਜਿਸ ਨਾਲ ਉਨ੍ਹਾਂ ਰਾਹੀਂ ਤੁਹਾਡੀ ਕੋਈ ਜਾਣਕਾਰੀ ਲੀਕ ਨਾ ਹੋ ਸਕੇ।
3. ਇਹ ਹੀ ਨਹੀਂ, ਸਟਾਕਰਜ਼ ਤੁਹਾਡੇ ਆਨਲਾਈਨ ਅਕਾਊਂਟਸ ਨੂੰ ਹੈਕ ਕਰਨ ਦੀ ਵੀ ਕੋਸ਼ਿਸ਼ ਕਰਦੇ ਹਨ। ਜੇਕਰ ਕੋਈ ਤੁਹਾਨੂੰ ਸਕਾਟ ਕਰ ਰਿਹਾ ਹੈ ਤਾਂ ਬਿਹਤਰ ਹੋਵੇਗਾ ਕਿ ਤੁਸੀਂ ਆਪਣੇ ਆਨਲਾਈਨ ਅਕਾਊਂਟ ਦੇ ਪਾਸਵਰਡ ਤੁਰੰਤ ਬਦਲ ਦਿਓ, ਨਾਲ ਹੀ ਆਪਣੇ ਹਰ ਅਕਾਊਂਟ ‘ਚ ਟੂ-ਸਟੈੱਪ ਵੈਰੀਫਿਕੇਸ਼ਨ ਇਨੇਬਲ ਕਰ ਦਿਓ। ਇਹ ਪ੍ਰਕਿਰਿਆ ਆਪਣਏ ਸਾਰੇ ਸੋਸ਼ਲ ਮੀਡੀਆ ਅਕਾਊਂਟ, ਡੈਬਿਟ/ਕ੍ਰੈਡਿਟ ਕਾਰਡ ਅਤੇ ਫੋਨ ਦੇ ਨਾਲ ਅਪਣਾਓ।