ਫੋਨ ਟੈਪਿੰਗ ਨੂੰ ਲੈ ਕੇ ਟਰੰਪ ਨੇ ਓਬਾਮਾ ‘ਤੇ ਲਾਏ ਗੰਭੀਰ ਦੋਸ਼

58
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ‘ਤੇ ਰਾਸ਼ਟਰਪਤੀ ਚੋਣਾਂ ਦੇ ਪ੍ਰਚਾਰ ਅਭਿਆਨ ਦੇ ਆਖਰੀ ਪੜਾਅ ਦੇ ਦੌਰਾਨ ਉਨ੍ਹਾਂ ਦਾ ਫੋਨ ਟੈਪ ਕਰਨ ਦਾ ਸ਼ਨੀਵਾਰ ਨੂੰ ਦੋਸ਼ ਲਗਾਇਆ। ਟਰੰਪ ਨੇ ਟਵਿਟਰ ‘ਤੇ ਲਿਖਿਆ, ”ਰਾਸ਼ਟਰਪਤੀ ਓਬਾਮਾ ਇਨੇ ਗਿਰ ਗਏ ਕਿ ਚੋਣ ਜਿਹੀ ਪਵਿੱਤਰ ਪ੍ਰਕਿਰਿਆ ਦੌਰਾਨ ਮੇਰਾ ਫੋਨ ਟੈਪ ਕਰਵਾਇਆ। ਇਹ ਨਿਕਸਨ/ਵਾਟਰਗੇਟ ਹੈ। ਬੁਰਾ(ਬੀਮਾਰ) ਆਦਮੀ।” ਹਾਲਾਂਕਿ ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਸਾਬਤ ਕਰਨ ਲਈ ਕੋਈ ਸਬੂਤ ਨਹੀਂ ਦਿੱਤਾ।

ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਦਫਤਰ ਨੇ ਹਾਲੇ ਇਸ ਬਾਰੇ ਕੋਈ ਪ੍ਰਕਿਰਿਆ ਨਹੀਂ ਦਿੱਤੀ ਹੈ। ਟਰੰਪ ਨੇ ਇਕ ਬਿਆਨ ‘ਚ ਕਿਹਾ, ”ਨਿਊਯਾਰਕ ਸਥਿਤ ਟਰੰਪ ਟਾਵਰ ਦਾ ਫੋਨ ਟੈਪ ਕਰਵਾਇਆ ਗਿਆ ਪਰ ਇਥੇ ਕੁਝ ਨਹੀਂ ਮਿਲਿਆ।” ਜ਼ਿਕਰਯੋਗ ਹੈ ਕਿ ਟਰੰਪ ਦੇ ਪ੍ਰਚਾਰ ਅਭਿਆਨ ਦੌਰਾਨ ਅਭਿਆਨ ਦੇ ਕੁਝ ਮੈਂਬਰਾਂ ਅਤੇ ਰੂਸੀ ਅਧਿਕਾਰੀਆਂ ਦੇ ਵਿਚਕਾਰ ਸੰਪਰਕ ਨੂੰ ਲੈ ਕੇ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦਾ ਦਬਾਅ ਸੀ। ਓਬਾਮਾ ਨੇ ਰੂਸ ਵਲੋਂ 8 ਨਵੰਬਰ ਨੂੰ ਹੋਈਆਂ ਚੋਣਾਂ ਦੀ ਪ੍ਰਕਿਰਿਆ ‘ਚ ਗੜਬੜੀ ਦੇ ਦੋਸ਼ਾਂ ਦੇ ਬਾਅਦ ਉਸ ‘ਤੇ ਪਾਬੰਦੀ ਲਗਾਈ ਸੀ ਅਤੇ ਰੂਸੀ ਰਾਜਦੂਤਾਂ ਨੂੰ ਅਮਰੀਕਾ ਛੱਡ ਕੇ ਜਾਣ ਦੇ ਆਦੇਸ਼ ਦਿੱਤੇ ਸਨ। ਟਰੰਪ ਦੇ ਰਾਸ਼ਟਰਪਤੀ ਦੇ ਤੌਰ ‘ਤੇ ਅਹੁਦਾ ਸੰਭਾਲਣ ਤੋਂ ਪਹਿਲਾਂ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਇਕਲ ਫਿਲਨ ਦੇ ਰੂਸੀ ਰਾਜਦੂਤ ਨਾਲ ਇਨ੍ਹਾਂ ਪਾਬੰਦੀਆਂ ‘ਤੇ ਚਰਚਾ ਲਈ ਜਾਣ ਦੇ ਮਾਮਲੇ ਦਾ ਖੁਲਾਸਾ ਹੋਣ ਦੇ ਬਾਅਦ ਫਿਲਨ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ।