ਬਲੈਕਬੇਰੀ ਮਰਕਰੀ ‘ਚ ਹੋ ਸਕਦੈ ਗੂਗਲ ਪਿਕਸਲ ਸਮਾਰਟਫੋਨ ਵਰਗਾ ਕੈਮਰਾ

ਕੈਨੇਡਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ ਬਲੈਕਬੇਰੀ ਦਾ ਕਵਰਟੀ ਕੀ-ਬੋਰਡ ਵਾਲਾ ਫੋਨ ਕਾਫੀ ਸਮੇਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਸਮਾਰਟਫੋਨ ਦੇ ਸਪੈਸੀਫਿਕੇਸ਼ਨ ਨੂੰ ਲੈ ਕੇ ਕੰਪਨੀ ਨੇ ਅਜੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਪਰ ਰਾਲੈਂਡ ਕਵਾਂਟ ਨਾਂ ਦੇ ਟਿਪਸਟਰ ਨੇ ਟਵੀਟ ਕਰਕੇ ਸਮਾਰਟਫੋਨ ਦੇ ਕੈਮਰੇ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ। ਉਸ ਦਾ ਕਹਿਣਾ ਹੈ ਕਿ ਬਲੈਕਬੇਰੀ ਮਰਕਰੀ ‘ਚ ਉਹੀ ਕੈਮਰਾ ਲੱਗਾ ਹੋਵੇਗਾ ਜੋ ਗੂਗਲ ਦੇ ਪਿਕਸਲ ਅਤੇ ਪਿਕਸਲ ਐਕਸ.ਐੱਲ. ਸਮਾਰਟਫੋਨਜ਼ ‘ਚ ਲੱਗਾ ਹੈ। ਇਸ ਦਾ ਮਤਲਬ ਹੈ ਕਿ ਇਸ ਵਿਚ ਬੈਕ ਸਾਈਡ ‘ਤੇ 12MP Sony IMX378 ਕੈਮਰਾ ਲੱਗਾ ਹੋਵੇਗਾ ਅਤੇ ਫਰੰਟ ‘ਚ 8MP Samsung S5K4H8/Omnivision OV8856 ਕੈਮਰਾ।
ਇਕੋ ਜਿਹੇ ਕੈਮਰੇ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਮਰਕਰੀ ਦੇ ਕੈਮਰੇ ‘ਚ ਉਹੀ ਫੀਚਰ ਹੋਣਗੇ ਜੋ ਪਿਕਸਲ ਸਮਾਰਟਫੋਨਜ਼ ‘ਚ ਹਨ। ਅਜਿਹਾ ਇਸ ਲਈ ਹੈ ਕਿਉਂਕਿ ਪਿਕਸਲ ਸਮਰਾਟਫੋਨਜ਼ ਬਿਹਤਰ ਤਸਵੀਰਾਂ ਖਿੱਚਣ ਲਈ ਅਲੱਗ ਤਰ੍ਹਾਂ ਦੇ ਐਲਗੋਰਿਥਮ ਇਸਤੇਮਾਲ ਕਰਦੇ ਹੋਏ ਇਮੇਜ ਪ੍ਰੋਸੈਸਿੰਗ ਕਰਦੇ ਹਨ।
ਇਸ ਤੋਂ ਪਹਿਲਾਂ ਜਾਣਕਾਰੀ ਆਈ ਸੀ ਕਿ ਮਰਕਰੀ ‘ਚ 10 ਮੈਗਾਪਿਕਸਲ ਬੈਕ ਕੈਮਲਾ ਹੋਵੇਗਾ ਕੁਝ ਦਿਨ ਪਹਿਲਾਂ ਬਲੈਕਬੇਰੀ ਨੇ ਐਲਾਨ ਕੀਤਾ ਸੀ ਕਿ ਬਾਰਸਿਲੋਨਾ ‘ਚ ਹੋਣ ਜਾ ਰਹੀ ਮੋਬਾਇਲ ਵਰਲਡ ਕਾਂਗਰਸ ‘ਚ ਇਸ ਸਮਾਰਟਫੋਨ ਨੂੰ ਲਾਂਚ ਕੀਤਾ ਜਾਵੇਗਾ।
ਅਜੇ ਤੱਕ ਲੀਕ ਹੋਈ ਜਾਣਕਾਰੀ ਮੁਤਾਬਕ ਇਸ ਸਮਾਰਟਫੋਨ ‘ਚ ਕਵਾਲਕਾਮ ਸਨੈਪਡਰੈਗਨ 821 ਪ੍ਰੋਸੈਸਰ ਲੱਗਾ ਹੋਵੇਗਾ। ਡਿਸਪਲੇ 4.5-ਇੰਚ ਹੋਵੇਗੀ ਜੋ ਡੁਅਲ ਕਵਰਡ ਹੋਵੇਗਾ। ਇਸ ਵਿਚ 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ। ਇਹ ਸਮਾਰਟਫੋਨ ਐਂਡਰਾਇਡ 7.0 ਨੂਗਟ ‘ਤੇ ਚੱਲੇਗਾ ਅਤੇ ਇਸ ਵਿਚ ਹਾਰਡਵੇਅਰ ਕਵਰਟੀ ਕੀ-ਬੋਰਡ ਹੋਵੇਗੀ।

LEAVE A REPLY