ਮਹਿੰਦਰ ਸਿੰਘ ਧੋਨੀ ਨੇ ਹਾਸਲ ਕੀਤੀ ਵੱਡੀ ਉਪਲਬਧੀ

ਭਾਰਤ ਨੇ ਦੱਖਣੀ ਅਫਰੀਕਾ ਦੇ ਖਿਲਾਫ 13 ਫਰਵਰੀ, 2018 ਨੂੰ ਪੰਜਵਾਂ ਮੈਚ ਜਿੱਤ ਕੇ 6 ਮੈਚਾਂ ਦੀ ਇਕ ਰੋਜ਼ਾ ਕ੍ਰਿਕਟ ਲੜੀ ‘ਚ 4-1 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਨੇ ਪਹਿਲੀ ਵਾਰ ਦੇਸ਼ ਤੋਂ ਬਾਹਰ ਇਸ ਅਫਰੀਕੀ ਦੇਸ਼ ਦੇ ਖਿਲਾਫ ਕਿਸੇ ਵੀ ਫਾਰਮੈਟ ‘ਚ ਪਹਿਲੀ ਵਾਰ ਕੋਈ ਲੜੀ ਜਿੱਤੀ ਹੈ। ਇਸੇ ਮੈਚ ‘ਚ ਵਿਕਟਕੀਪਿੰਗ ਕਰ ਰਹੇ ਭਾਰਤ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੱਡੀ ਉਪਲਬਧੀ ਹਾਸਲ ਕੀਤੀ ਹੈ। ਧੋਨੀ ਭਾਰਤ ਦੇ ਪਹਿਲੇ ਅਤੇ ਵਿਸ਼ਵ ਦੇ 9ਵੇਂ ਅਜਿਹੇ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਲਿਸਟ ਏ ਕ੍ਰਿਕਟ ‘ਚ 500 ਖਿਡਾਰੀਆਂ ਨੂੰ ਪੈਵੇਲੀਅਨ ਭੇਜਿਆ। ਇਸ ਦੌਰਾਨ ਧੋਨੀ ਨੇ 375 ਕੈਚ ਕੀਤੇ ਜਦਕਿ 125 ਸਟੰਪ ਆਊਟ ਕੀਤੇ।

LEAVE A REPLY