ਵਿਆਹ ਦੀ ਪਹਿਲੀ ਰਾਤ ਲਾੜੀ ਦੀਆਂ ਗੱਲਾਂ ਸੁਣ ਹੈਰਾਨ ਰਹਿ ਗਿਆ ਲਾੜਾ, ਪੂਰਾ ਸੱਚ ਜਾਣ ਪੈਰਾਂ ਹੇਠੋਂ ਖਿਸਕੀ ਜ਼ਮੀਨ

324
ਨਵਾਂਸ਼ਹਿਰ : 3 ਦਿਨ ਪਹਿਲਾਂ ਮੰਗਲਵਾਰ ਨੂੰ ਵਿਆਹ ਦੇ ਰਿਸ਼ਤੇ ‘ਚ ਬੱਝੇ ਇਕ ਨਵ-ਵਿਵਾਹੇ ਜੋੜੇ ਦਾ ਵਿਆਹ ਟੁੱਟਣ ਦੇ ਕੰਢੇ ਪਹੁੰਚ ਗਿਆ। ਵਿਆਹ ਟੁੱਟਣ ਦਾ ਕਾਰਨ ਨਵ ਵਿਆਹੀ ਲਾੜੀ ਵਲੋਂ ਪਹਿਲੀ ਰਾਤ ਹੀ ਲਾੜੇ ਨਾਲ ਵਿਆਹ ਤੋਂ ਪਹਿਲਾਂ ਦੇ ਸੰਬੰਧਾਂ ਦਾ ਖੁਲਾਸਾ ਕਰਨਾ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੇ ਗੀਤਾ ਭਵਨ ਬਾਜ਼ਾਰ ਵਿਚ ਸਥਿਤ ਇਕ ਜਿਊਲਰਜ਼ ਜਿਸਦਾ ਲੜਕਾ ਕੈਨੇਡਾ ਦਾ ਸਿਟੀਜਨ ਹੈ ਦੀ ਕੁੜਮਾਈ ਲਗਭਗ 8 ਮਹੀਨੇ ਪਹਿਲਾਂ ਥਾਣਾ ਮੁਕੰਦਪੁਰ ਦੇ ਅਧੀਨ ਪੈਂਦੇ ਇਕ ਪਿੰਡ ਦੀ ਲੜਕੀ ਨਾਲ ਹੋਈ ਸੀ ਜਦਕਿ ਵਿਆਹ ਬੀਤੇ ਦਿਨ ਮੰਗਲਵਾਰ ਨੂੰ ਨਵਾਂਸ਼ਹਿਰ ਦੇ ਇਕ ਪੈਲੇਸ ਵਿਚ ਸੰਪੰਨ ਹੋਇਆ। ਦੱਸਿਆ ਜਾਂਦਾ ਹੈ ਕਿ ਵਿਆਹ ਤੋਂ ਪਹਿਲਾਂ ਉਕਤ ਲੜਕੀ ਵਲੋਂ ਆਪਣੇ ਹੋਣ ਵਾਲੇ ਸਹੁਰਾ ਪਰਿਵਾਰ ਨਾਲ ਨਾ ਸਿਰਫ ਇਕੱਠਿਆਂ ਸ਼ਾਪਿੰਗ ਕਰਦੇ ਰਹੇ ਸਗੋਂ ਵਿਆਹ ਤੋਂ ਪਹਿਲਾਂ ਹੀ ਫੋਟੋ-ਸ਼ੂਟ ਵੀ ਕੀਤਾ ਗਿਆ ਸੀ। ਵਿਆਹ ਤੋਂ ਬਾਅਦ ਨਵ ਵਿਆਹੇ ਜੋੜੇ ਨੂੰ ਇਕਾਂਤ ਮਾਹੌਲ ਦੇਣ ਲਈ ਨਵਾਂਸ਼ਹਿਰ ਦੇ ਬੰਗਾ ਰੋਡ ਸਥਿਤ ਇਕ ਹੋਟਲ ਵਿਚ ਕਮਰਾ ਬੁੱਕ ਕਰਵਾਇਆ ਗਿਆ ਸੀ।
ਦੱਸਿਆ ਜਾਂਦਾ ਹੈ ਕਿ ਹੋਟਲ ਵਿਚ ਪਹਿਲੀ ਰਾਤ ਹੀ ਲੜਕੀ ਵਲੋਂ ਆਪਣੇ ਪਤੀ ਨਾਲ ਆਪਣੇ 8 ਸਾਲ ਪਹਿਲਾਂ ਦੇ ਪ੍ਰੇਮ ਸਬੰਧਾਂ ਦਾ ਖੁਲਾਸਾ ਕੀਤੇ ਜਾਣ ਤੇ ਉਸਦਾ ਪਤੀ ਭਟਕ ਗਿਆ ਅਤੇ ਇਸ ਦੌਰਾਨ ਹੋਟਲ ਦੇ ਕਮਰੇ ਵਿਚ ਦੋਵਾਂ ਵਿਚਾਲੇ ਤਕਰਾਰ ਵੀ ਹੋ ਗਈ ਅਤੇ ਕੁਝ ਭੰਨ ਤੋੜ ਵੀ ਹੋਈ ਜਿਸ ਤੇ ਹੋਟਲ ਮੁਲਾਜ਼ਮਾਂ ਨੇ ਪੁਲਸ ਨੂੰ ਸੂਚਿਤ ਕੀਤਾ। ਇਸ ਦੌਰਾਨ ਵਿਆਹੇ ਜੋੜੇ ਵਲੋਂ ਵੀ ਆਪੋ-ਆਪਣੇ ਪਰਿਵਾਰਕ ਮੈਂਬਰਾਂ ਨੂੰ ਫੋਨ ਕਰ ਦਿੱਤਾ ਗਿਆ। ਜਿਸ ਉਪਰੰਤ ਮਾਮਲਾ ਪੁਲਸ ਦੇ ਕੋਲ ਪਹੁੰਚਣ ਤੋਂ ਬਾਅਦ ਦੋਵਾਂ ਧਿਰਾਂ ਨੂੰ ਵੀਰਵਾਰ ਨੂੰ ਬੁਲਾਇਆ ਗਿਆ ਸੀ ਪਰ ਗੱਲ ਸਿਰੇ ਨਾ ਚੜ੍ਹਨ ‘ਤੇ ਸ਼ੁੱਕਰਵਾਰ ਫਿਰ ਤੋਂ ਦੋਵੇਂ ਧਿਰਾਂ ਥਾਣਾ ਸਿਟੀ ਵਿਚ ਆਪੋ-ਆਪਣੀ ਪੰਚਾਇਤ ਨਾਲ ਮੌਜੂਦ ਸਨ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਧਿਰਾਂ ਵੱਲੋਂ ਵਿਆਹ ਤੋੜਨ ਦਾ ਫੈਸਲਾ ਲਿਆ ਗਿਆ ਹੈ ਅਤੇ ਵਿਆਹ ਵਿਚ ਇਕ-ਦੂਜੇ ਧਿਰਾਂ ਨੂੰ ਦਿੱਤੇ ਸਮਾਨ ਦੀ ਵਾਪਸੀ ਸੰਬੰਧੀ ਗੱਲਬਾਤ ਚੱਲ ਰਹੀ ਹੈ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਲੜਕੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੜਕੀ ਦੇ ਦੋਸਤਾਨਾਂ ਸਬੰਧਾਂ ਬਾਰੇ ਕੋਈ ਜਾਣਕਾਰੀ ਨਹੀਂ ਸੀ। ਖਬਰ ਲਿਖੇ ਜਾਣ ਤੱਕ ਦੋਵਾਂ ਧਿਰਾਂ ਦੇ ਲੋਕ ਅਤੇ ਪੰਚਾਇਤ ਥਾਣਾ ਸਿਟੀ ਵਿਚ ਮਾਮਲੇ ਨੂੰ ਸੁਲਝਾਉਣ ਵਿਚ ਲੱਗੇ ਹੋਏ ਸਨ। ਦੱਸਿਆ ਜਾਂਦਾ ਹੈ ਕਿ ਲੜਕੀ ਦਾ ਦੋਸਤ ਹਾਲੈਂਡ ਦਾ ਸਿਟੀਜ਼ਨ ਹੈ।