ਸਮਾਗਮ ਦੌਰਾਨ ਡਾਲਫਿਨ ਮੱਛੀਆਂ ਦੀ ਪ੍ਰਦਰਸ਼ਨੀ ‘ਤੇ ਉੱਠੇ ਸਵਾਲ, ਹੋਇਆ ਵਿਰੋਧ

22
ਕੁਈਨਜ਼ਲੈਂਡ— ਆਸਟਰੇਲੀਆ ਦੇ ਸ਼ਹਿਰ ਗੋਲਡ ਕੋਸਟ ‘ਚ ਸਮੁੰਦਰੀ ਦੁਨੀਆ ਸੰਬੰਧੀ ਪ੍ਰੋਗਰਾਮ ਹੋ ਰਿਹਾ ਹੈ। ਇਸ ਸੰਬੰਧੀ ਡਾਲਫਿਨ ਸ਼ੋਅ ਕਰਵਾਇਆ ਜਾਣਾ ਹੈ। ਇਸ ਤੋਂ ਪਹਿਲਾਂ ਕਿ ਸ਼ੋਅ ਸ਼ੁਰੂ ਹੁੰਦਾ, ਲਗਭਗ 20 ਵਿਅਕਤੀਆਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਨ੍ਹਾਂ ਲੋਕਾਂ ਦਾ ਕਹਿਣਾ ਸੀ ਕਿ ਸਮੁੰਦਰੀ ਜੀਵਾਂ ਨੂੰ ਇਸ ਤਰ੍ਹਾਂ ਮਨੋਰੰਜਨ ਲਈ ਵਰਤਣਾ ਗਲਤ ਹੈ। ਇਨ੍ਹਾਂ ਲੋਕਾਂ ਨੇ ਪੋਸਟਰ ਦਿਖਾ ਕੇ ਵਿਰੋਧ ਕੀਤਾ।
ਇਨ੍ਹਾਂ ਨੇ ਬੈਨਰਾਂ ‘ਤੇ ਲਿਖਿਆ ਸੀ,’ਕੈਦ ਕਰਨਾ ਜੁਰਮ ਹੈ’ , ‘ਜਾਨਵਰਾਂ ਨੂੰ ਆਪਣੇ ਮਨੋਰੰਜਨ ਲਈ ਤੰਗ ਕਰਨਾ ਗਲਤ ਹੈ’ ਅਤੇ ‘ਡੋਲਫਿਨਸ ਨੂੰ ਆਜ਼ਾਦ ਕਰੋ’। ਪ੍ਰਦਰਸ਼ਨ ਕਰਨ ਵਾਲਿਆਂ ‘ਚੋਂ ਦੋ ਵਿਅਕਤੀ ਤਾਂ ਉੱਚੀ-ਉੱਚੀ ਬੋਲ ਕੇ ਵਿਰੋਧ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਜਾਨਵਰਾਂ ਨੂੰ ਇਸ ਤਰ੍ਹਾਂ ਤੰਗ ਹੁੰਦਾ ਨਹੀਂ ਦੇਖ ਸਕਦੇ। ਪ੍ਰਦਰਸ਼ਨਕਾਰੀਆਂ ‘ਚ ਔਰਤਾਂ ਅਤੇ ਮਰਦ ਦੋਵੇਂ ਹੀ ਸ਼ਾਮਲ ਸਨ। ਉਨ੍ਹਾਂ ਕਿਹਾ ਕਿ ਉਹ ਖੁਸ਼ ਹਨ ਕਿ ਇਹ ਲੋਕ ਇਕੱਠੇ ਹੋ ਕੇ ਅੱਜ ਦਾ ਦਿਨ ਮਨਾ ਰਹੇ ਹਨ ਪਰ ਇਸ ਲਈ ਜਾਨਵਰਾਂ ਨੂੰ ਤੰਗ ਕਰਨਾ ਗਲਤ ਹੈ। ਇਸ ਮਗਰੋਂ ਸੁਰੱਖਿਆ ਕਰਮਚਾਰੀਆਂ ਨੇ ਆ ਕੇ ਇਨ੍ਹਾਂ ਨੂੰ ਰੋਕਿਆ।