ਹਮਲਾ ਕਰਕੇ ਵਾਪਸ ਆਉਣ ਵਾਲੀ ਮਿਜ਼ਾਈਲ ਬਣਾਏਗਾ ਭਾਰਤ

33

ਭੋਪਾਲ— ਭਾਰਤ ਰੱਖਿਆ ਅਤੇ ਮਿਜ਼ਾਈਲ ਦੇ ਖੇਤਰ ‘ਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਸ ਵਲੋਂ ਸਮੇਂ-ਸਮੇਂ ‘ਤੇ ਕਈ ਮਿਜ਼ਾਈਲਾਂ ਦੇ ਪ੍ਰੀਖਣ ਕੀਤੇ ਗਏ ਹਨ, ਭਾਰਤ ਹੁਣ ਇਕ ਅਜਿਹੀ ਮਿਜ਼ਾਈਲ ਬਣਾ ਰਿਹਾ ਹੈ ਜੋ ਹਮਲਾ ਕਰਕੇ ਵਾਪਸ ਆ ਜਾਵੇਗੀ। ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੇ ਮੁੱਖ ਬੁਲਾਰੇ ਡਾ. ਸੁਧੀਰ ਕੁਮਾਰ ਨੇ ਇਥੇ ਦੱਸਿਆ ਕਿ ਭਾਰਤੀ ਮਿਜ਼ਾਈਲਾਂ ਦੀ ਤਾਕਤ ਹੁਣ ਦੁਨੀਆ ਦੇਖੇਗੀ। ਨਵਾਂ ਪ੍ਰਾਜੈਕਟ ਤਿਆਰ ਹੈ, ਆਗਿਆ ਮਿਲਦੇ ਹੀ ਉਸ ‘ਤੇ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ। ਇਹ ਪੂਰਾ ਪ੍ਰਾਜੈਕਟ ਖੁਫੀਆ ਰਹੇਗਾ। ਬ੍ਰਹਿਮੋਸ ਸੁਪਰਸੋਨਿਕ ਮਿਜ਼ਾਈਲ ਦੀ ਮਾਰ ਕਰਨ ਦੀ ਸਮਰਥਾ ਸਿਰਫ 290 ਕਿਲੋਮੀਟਰ ਪ੍ਰਤੀ ਘੰਟਾ ਹੈ, ਜਿਸ ਨੂੰ ਵਧਾ ਕੇ 450 ਕਿਲੋਮੀਟਰ ਪ੍ਰਤੀ ਘੰਟਾ ਕੀਤਾ ਜਾਵੇਗਾ। ਮਾਰਚ ਦੇ ਆਖਰੀ ਹਫਤੇ ‘ਚ 1000 ਕਿਲੋਮੀਟਰ ਪ੍ਰਤੀ ਘੰਟਾ ਮਾਰ ਕਰਨ ਵਾਲੀ ਮਿਜ਼ਾਈਲ ਦਾ ਪ੍ਰੀਖਣ ਵੀ ਕੀਤਾ ਜਾਵੇਗਾ।