10 ਤਲਾਕ, 107 ਵਿਆਹ, ਅਜੇ ਵੀ ਨਾ ਭਰਿਆ ਮਨ ਦਾ ਚਾਅ

102
ਅਬੁਜਾ— ਜਿਸ ਉਮਰ ‘ਚ ਆ ਕੇ ਬੰਦਾ ਆਪਣੇ ਦੋਹਤੇ-ਪੋਤਿਆਂ ਨਾਲ ਖੇਡਦਾ ਹੈ, ਉਸ ਉਮਰ ‘ਚ ਜੇਕਰ ਉਹ ਵਿਆਹ ਦੀ ਗੱਲ ਕਰੇ ਤਾਂ ਹਰ ਕੋਈ ਹੈਰਾਨੀ ਹੀ ਜ਼ਾਹਰ ਕਰੇਗਾ। ਕੁਝ ਅਜਿਹਾ ਹੀ ਹੈ, ਇਹ ਸ਼ਖਸ ਜਿਸ ਦੀ ਉਮਰ 92 ਸਾਲ ਹੈ ਅਤੇ ਉਸ ਦੀਆਂ 97 ਪਤਨੀਆਂ ਹਨ। ਨਾਈਜੀਰੀਆ ਦੇ ਰਹਿਣ ਵਾਲੇ ਇਸਲਾਮਿਕ ਮੌਲਵੀ ਦਾ ਕਹਿਣਾ ਹੈ ਕਿ ਉਹ ਸਿਹਤਮੰਦ ਹੈ ਅਤੇ ਉਹ ਵਿਆਹ ਕਰਨ ਲਈ ਨਵੀਂ ਵਹੁਟੀ ਲੱਭ ਰਿਹਾ ਹੈ। ਮੁਹੰਮਦ ਬੈਲੋ ਅਬੁਬਕਰ ਨਾਂ ਦੇ ਇਸਲਾਮਿਕ ਮੌਲਵੀ ਨੇ 107 ਦੇ ਕਰੀਬ ਔਰਤਾਂ ਨਾਲ ਵਿਆਹ ਕੀਤਾ ਹੈ ਅਤੇ ਜਿਨ੍ਹਾਂ ‘ਚੋਂ ਉਹ 10 ਔਰਤਾਂ ਨੂੰ ਤਲਾਕ ਦੇ ਚੁੱਕਾ ਹੈ। ਫਿਲਹਾਲ ਉਹ 97 ਪਤਨੀਆਂ ਦਾ ਪਤੀ ਹੈ।
ਇਕ ਰਿਪੋਰਟ ਮੁਤਾਬਕ ਮੌਲਵੀ ਦਾ ਮੰਨਣਾ ਹੈ ਕਿ ਪਤਨੀਆਂ ਦੀ ਗਿਣਤੀ ਬਾਰੇ ਕੋਈ ਖਾਸ ਨਿਯਮ ਨਹੀਂ ਹੈ। ਇਕ ਅਖਬਾਰ ਨਾਲ ਗੱਲਬਾਤ ਕਰਦੇ ਹੋਏ ਉਸ ਨੇ ਕਿਹਾ ਕਿ ਖੁਦਾ ਨੇ ਇਕ ਕੰਮ ਸੌਂਪਿਆ ਹੈ, ਜਿਸ ਨੂੰ ਉਹ ਆਖਰੀ ਸਾਹ ਤੱਕ ਕਰੇਗਾ। ਨਾਲ ਹੀ ਉਸ ਨੇ ਆਪਣੀ ਮੌਤ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ। ਬੈਲੋ ਦੇ 185 ਬੱਚੇ ਹਨ, ਜਿਨ੍ਹਾਂ ‘ਚੋਂ ਕੁਝ ਬੱਚੇ ਬਾਹਰ ਰਹਿੰਦੇ ਹਨ। ਉਹ ਪਹਿਲੀ ਵਾਰ 2008 ‘ਚ ਕੌਮਾਂਤਰੀ ਭਾਈਚਾਰੇ ਦੇ ਧਿਆਨ ‘ਚ ਆਇਆ, ਉਸ ਸਮੇਂ ਉਸ ਦੀਆਂ 86 ਪਤਨੀਆਂ ਸਨ। ਮੌਲਵੀ ਨੇ ਦਾਅਵਾ ਕੀਤਾ ਕਿ ਅੱਲ੍ਹਾ ਨੇ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਿਹਾ ਹੈ, ਇਸ ਲਈ ਉਹ ਵਿਆਹ ਕਰ ਰਿਹਾ ਹੈ।
ਸਥਾਨਕ ਸ਼ਰੀਆ ਅਦਾਲਤ ਦੇ ਹੁਕਮ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ। ਬਾਅਦ ‘ਚ ਇਸ ਸ਼ਰਤ ਨਾਲ ਛੱਡ ਦਿੱਤਾ ਸੀ ਕਿ ਉਹ 86 ‘ਚੋਂ 82 ਪਤਨੀਆਂ ਨੂੰ ਤਲਾਕ ਦੇ ਦੇਵੇਗਾ ਪਰ ਉਸ ਨੇ ਅਦਾਲਤ ਦੇ ਹੁਕਮ ਦਾ ਪਾਲਣ ਨਹੀਂ ਕੀਤਾ ਅਤੇ ਹੁਣ ਤੱਕ 97 ਵਿਆਹ ਕਰ ਚੁੱਕਾ ਹੈ। ਮੌਲਵੀ ਦਾ ਕਹਿਣਾ ਹੈ ਕਿ ਉਸ ਦੀ ਸਿਰਫ 97 ਪਤਨੀਆਂ ਹਨ। ਅਜੇ ਉਹ ਹੋਰ ਵਿਆਹ ਕਰਨਾ ਚਾਹੁੰਦਾ ਹਾਂ। ਮੈਂ ਉਦੋਂ ਤੱਕ ਵਿਆਹ ਕਰਨਾ ਜਾਰੀ ਰੱਖਾਂਗਾ, ਜਦੋਂ ਤੱਕ ਮੈਂ ਜ਼ਿੰਦਾ ਹਾਂ।