9 ਸਾਲਾ ਬੱਚੀ ਨਾਲ ਜਬਰ-ਜ਼ਨਾਹ ਦੇ ਮਾਮਲੇ ‘ਚ ਨਾਬਾਲਿਗ ਗ੍ਰਿਫ਼ਤਾਰ।

46
ਚੰਡੀਗੜ੍ਹ – ਕਜਹੇੜੀ ‘ਚ ਰਹਿਣ ਵਾਲੀ ਇਕ 9 ਸਾਲਾ ਬੱਚੀ ਨਾਲ 14 ਸਾਲ ਦੇ ਨਾਬਾਲਿਗ ਵਲੋਂ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ‘ਚ ਸੈਕਟਰ 36 ਥਾਣਾ ਪੁਲਸ ਨੇ ਦੋਸ਼ੀ ਨੂੰ ਕਾਬੂ ਕਰਕੇ ਦੁਪਹਿਰ ਅਦਾਲਤ ‘ਚ ਪੇਸ਼ ਕੀਤਾ, ਜਿੱਥੋਂ ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ ਗਿਆ ਹੈ। ਪੁਲਸ ਨੇ ਉਸ ਖਿਲਾਫ਼ ਪੋਕਸੋ ਐਕਟ ਤਹਿਤ ਸੰਬੰਧਿਤ ਕੇਸ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਕਜਹੇੜੀ ‘ਚ ਰਹਿਣ ਵਾਲਾ ਮੁਲਜ਼ਮ ਪੀੜਤ ਲੜਕੀ ਦੇ ਗੁਆਂਢ ‘ਚ ਹੀ ਰਹਿੰਦਾ ਸੀ ਤੇ ਉਸ ਨੇ ਸੰਬੰਧਿਤ ਵਾਰਦਾਤ ਨੂੰ ਉਦੋਂ ਅੰਜਾਮ ਦਿੱਤਾ ਜਦੋਂ ਪੀੜਤਾ ਖੇਡ ਰਹੀ ਸੀ। ਉਸ ਨੂੰ ਇਕੱਲੀ ਦੇਖ ਕੇ ਮੁਲਜ਼ਮ ਨੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਦੇ ਗੁਪਤ ਅੰਗ ‘ਚੋਂ ਖੂਨ ਵਗਣ ਲੱਗਾ ਤੇ ਉਸ ਨੇ ਆਪਣੇ ਮਾਪਿਆਂ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ‘ਤੇ ਸ਼ਿਕਾਇਤ ਮਿਲਣ ‘ਤੇ ਪੁਲਸ ਨੇ ਇਹ ਕਾਰਵਾਈ ਕੀਤੀ। ਸੰਬੰਧਿਤ ਘਟਨਾ 2 ਤੋਂ 3 ਦਿਨ ਪਹਿਲਾਂ ਦੀ ਦੱਸੀ ਗਈ ਹੈ। ਮੁਲਜ਼ਮ 9ਵੀਂ ਕਲਾਸ ‘ਚ ਪੜ੍ਹਦਾ ਹੈ ਜਦੋਂਕਿ ਪੀੜਤਾ ਪੰਜਵੀਂ ਕਲਾਸ ਦੀ ਵਿਦਿਆਰਥਣ ਦੱਸੀ ਜਾ ਰਹੀ ਹੈ।