ਖਰਾਬ ਮੌਸਮ ਦੇ ਚੱਲਦੇ ਨਿਊਜ਼ੀਲੈਂਡ ਦੇ ਆਕਲੈਂਡ ਦੇ ਹਜ਼ਾਰਾਂ ਘਰਾਂ ਦੀ ਬੱਤੀ ਹੋਈ ਗੁੱਲ

ਆਕਲੈਂਡ— ਖਰਾਬ ਮੌਸਮ ਦੇ ਚਲਦਿਆਂ ਨਿਊਜ਼ੀਲੈਂਡ ਦੇ ਆਕਲੈਂਡ ਦੇ ਹਜ਼ਾਰਾਂ ਘਰਾਂ ਦੀ ਬੱਤੀ ਗੁੱਲ ਹੋ ਗਈ ਹੈ। ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਨਿਊਜ਼ੀਲੈਂਡ ਵਿਚ ਇਸ ਸਮੇਂ ਮੌਸਮ ਬੇਹੱਦ ਖਰਾਬ ਹੈ ਅਤੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਇਨ੍ਹਾਂ ਤੇਜ਼ ਹਵਾਵਾਂ ਕਰਕੇ ਇੱਥੇ ਕਈ ਦਰੱਖਤ ਡਿੱਗ ਗਏ। ਇਸ ਦੌਰਾਨ ਸੜਕ ‘ਤੇ ਜਾ ਰਹੇ ਵਾਹਨ ‘ਤੇ ਦਰੱਖਤ ਡਿਗਣ ਦੀ ਘਟਨਾ ਵਿਚ ਇਕ ਵਿਅਕਤੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ। ਵਾਹਨ ਵਿਚ ਸਵਾਰ ਦੂਜੇ ਹੋਰ ਦੋ ਲੋਕਾਂ ਨੂੰ ਵੀ ਜ਼ਖਮੀ ਹੋਣ ਕਾਰਨ ਉਨ੍ਹਾਂ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਆਕਲੈਂਡ ਵਿਚ ਬਿਜਲੀ ਸਪਲਾਈ ਦੁਬਾਰਾ ਚਾਲੂ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੌਸਮ ਵਿਭਾਗ ਨੇ ਆਉਣ ਵਾਲੇ ਸਮੇਂ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਆਕਲੈਂਡ ਵਿਚ ਇਸ ਸਮੇਂ 4000 ਘਰ ਬਿਜਲੀ ਤੋਂ ਬਿਨਾਂ ਹਨ ਅਤੇ ਸੜਕਾਂ ‘ਤੇ ਟਰੈਫਿਕ ਲਾਈਟਾਂ ਵੀ ਨਹੀਂ ਜਗ ਰਹੀਆਂ। ਓਟਾਹੁਹੁ ਅਤੇ ਵੇਲਿੰਗਟਨ ਵਿਖੇ ਖਾਸ ਤੌਰ ‘ਤੇ ਬੁਰਾ ਹਾਲ ਹੈ। ਆਕਲੈਂਡ ਦੇ ਆਸਮਾਨ ਵਿਚ ਹਨ੍ਹੇਰਾ ਛਾ ਗਿਆ ਹੈ। ਲੋਕ ਸੋਸ਼ਲ ਮੀਡੀਆ ‘ਤੇ ਗੁੱਸਾ ਜ਼ਾਹਰ ਕਰਦੇ ਹੋਏ ਕਹਿ ਰਹੇ ਹਨ—”ਲੱਗਦਾ ਹੈ ਕਿ ਆਕਲੈਂਡ ਦਾ ਮੌਸਮ ਪਾਗਲ ਹੋ ਗਿਆ ਹੈ।”

LEAVE A REPLY