ਨਿਊਜ਼ੀਲੈਂਡ ‘ਚ ਹਿਜਾਬ ਪਹਿਨੇ ਔਰਤ ਤੇ ਉਸ ਦੇ ਦੋਸਤਾਂ ‘ਤੇ ਕੀਤੀ ਗਈ ਨਸਲੀ ਟਿੱਪਣੀ

ਆਕਲੈਂਡ—  ਨਿਊਜ਼ੀਲੈਂਡ ‘ਚ ਹਿਜਾਬ ਪਹਿਨੇ ਹੋਏ ਇਕ ਮੁਸਲਿਮ ਔਰਤ ਅਤੇ ਉਸ ਦੇ ਦੋਸਤਾਂ ‘ਤੇ ਨਸਲੀ ਟਿੱਪਣੀ ਕੀਤੀ ਗਈ ਅਤੇ ਉਨ੍ਹਾਂ ‘ਤੇ ਬੀਅਰ ਦੀਆਂ ਬੋਤਲਾਂ ਸੁੱਟੀਆਂ ਗਈਆਂ। ਇਹ ਘਟਨਾ ਆਕਲੈਂਡ ਸ਼ਹਿਰ ਦੀ ਹੈ, ਜਿੱਥੇ 28 ਸਾਲਾ ਮਹਪਾਰਾ ਖਾਨ ਅਤੇ ਉਨ੍ਹਾਂ ਦੇ ਚਾਰ ਦੋਸਤਾਂ ਨੂੰ ਨਸਲੀ ਟਿੱਪਣੀ ਦਾ ਸਾਹਮਣਾ ਕਰਨਾ ਪਿਆ।
ਖਾਨ ਨੇ ਦੱਸਿਆ ਕਿ ਅਸੀਂ ਲੋਕ ਸਫਰ ਤੋਂ ਆਕਲੈਂਡ ਪਰਤ ਰਹੇ ਸੀ ਅਤੇ ਇਸ ਦੌਰਾਨ ਹੰਟਲੇ ਇਲਾਕੇ ਵਿਚ ਟਾਇਲਟ ਜਾਣ ਲਈ ਰੁੱਕੇ ਅਤੇ ਉੱਥੋਂ ਲੰਘ ਰਹੀ ਇਕ ਮਹਿਲਾ ਨੇ ਸਾਨੂੰ ਮਾੜੇ ਸ਼ਬਦ ਕਹੇ। ਖਾਨ ਨੇ ਇਸ ਘਟਨਾ ਦੀ ਵੀਡੀਓ ਬਣਾਇਆ ਅਤੇ ਇਸ ਨੂੰ ਟਵਿੱਟਰ ‘ਤੇ ਪੋਸਟ ਕਰ ਦਿੱਤਾ। ਇਸ ਵੀਡੀਓ ‘ਚ ਨਜ਼ਰ ਆ ਰਿਹਾ ਹੈ ਕਿ ਇਕ ਹੋਰ ਔਰਤ ਆਪਣੇ ਹੱਥ ‘ਚ ਕੈਨ ਲੈ ਕੇ ਖੜ੍ਹੀ ਹੈ, ਜਿਸ ‘ਚ ਲੱਗਦਾ ਹੈ ਸ਼ਰਾਬ ਹੈ।
ਮੁਸਲਿਮ ਔਰਤ ਨੇ ਕਿਹਾ, ”ਅਚਾਨਕ ਤੋਂ ਇਹ ਔਰਤ ਟਾਇਲਟ ਤੋਂ ਬਾਹਰ ਆਈ ਅਤੇ ਸਾਨੂੰ ਮਾੜੇ ਸ਼ਬਦ ਕਹਿਣ ਲੱਗੀ। ਇਸ ਤੋਂ ਬਾਅਦ ਉਸ ਨੇ ਮੇਰੇ ‘ਤੇ ਅਤੇ ਦੋਸਤਾਂ ‘ਤੇ ਬੀਅਰ ਦੀਆਂ ਬੋਤਲਾਂ ਸੁੱਟੀਆਂ।” ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਉਨ੍ਹਾਂ ਨੂੰ ਵੀਡੀਓ ਬਾਰੇ ਜਾਣਕਾਰੀ ਹੈ ਅਤੇ ਸ਼ਿਕਾਇਤ ਵੀ ਮਿਲ ਗਈ ਹੈ। ਇਸਲਾਮਿਕ ਵਿਮੈਨ ਕੌਂਸਲ ਦੀ ਬੁਲਾਰਾ ਅੰਜੁਮ ਰਹਿਮਾਨ ਨੇ ਕਿਹਾ ਕਿ ਉਹ ਇਸ ਘਟਨਾ ਤੋਂ ਦੁਖੀ ਹੈ ਪਰ ਹੈਰਾਨ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਨਿਊਜ਼ੀਲੈਂਡ ‘ਚ ਕੁਝ ਲੋਕ ਹੀ ਇਸ ਤਰ੍ਹਾਂ ਨਾਲ ਵਰਤਾਅ ਕਰਦੇ ਹਨ।

LEAVE A REPLY