ਆਸਟਰੇਲੀਆ ‘ਚ ਨਜ਼ਰ ਆਇਆ ਉੱਡਦਾ ਹੋਇਆ ਅੱਗ ਦਾ ਗੋਲਾ, ਲੋਕਾਂ ‘ਚ ਏਲੀਅਨਾਂ ਨੂੰ ਲੈ ਕੇ ਪੈਦਾ ਹੋਇਆ ਵਹਿਮ

ਹੋਬਾਰਟ— ਮੰਗਲਵਾਰ ਸਵੇਰੇ ਆਸਟਰੇਲੀਆ ਦੇ ਸੂਬੇ ਤਸਮਾਨੀਆ ‘ਚ ਰਹਿਣ ਵਾਲੇ ਲੋਕ ਉਸ ਵੇਲੇ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਨੇ ਆਸਮਾਨ ‘ਚ ਅੱਗ ਦੇ ਇੱਕ ਵੱਡੇ ਗੋਲੇ ਨੂੰ ਉੱਡਦੇ ਹੋਏ ਦੇਖਿਆ। ਬਹੁਤ ਸਾਰੇ ਲੋਕਾਂ ਨੇ ਆਸਮਾਨ ‘ਚ ਦਿਖਾਈ ਦਿੱਤੇ ਇਸ ਅਨੋਖੇ ਗੋਲੇ ਦੀਆਂ ਤਸਵੀਰਾਂ ਨੂੰ ਕੈਮਰਿਆਂ ‘ਚ ਕੈਦ ਕਰ ਲਿਆ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰ ਦਿੱਤਾ। ਇਸ ਪਿੱਛੋਂ ਸੋਸ਼ਲ ਮੀਡੀਆ ‘ਤੇ ਇੱਕ ਬਹਿਸ ਛਿੜ ਗਈ ਹੈ। ਬਹੁਤ ਸਾਰੇ ਲੋਕ ਇਸ ਨੂੰ ਏਲੀਅਨਾਂ ਨਾਲ ਜੋੜ ਕੇ ਦੇਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਸਮਾਨ ‘ਚ ਅਚਾਨਕ ਦਿਖਾਈ ਦਿੱਤਾ ਇਹ ਅੱਗ ਦਾ ਗੋਲਾ ਇਸ ਗੱਲ ਦਾ ਸੰਕੇਤ ਹੈ ਕਿ ਏਲੀਅਨ ਧਰਤੀ ‘ਤੇ ਹਮਲਾ ਕਰ ਰਹੇ ਹਨ। ਇੰਨਾ ਹੀ ਨਹੀਂ ਲੋਕ ਇਸ ਨੂੰ ਤਮਸਾਨੀਆ ‘ਚ ਏਲੀਅਨਾਂ ਦੀ ਦਸਤਕ ਨਾਲ ਵੀ ਜੋੜ ਕੇ ਦੇਖ ਰਹੇ ਹਨ।
ਉੱਥੇ ਦੀ ਇਸ ਬਾਰੇ ‘ਚ ਏਅਰਸਰਵਿਸ ਆਸਟਰੇਲੀਆ ਦਾ ਕਹਿਣਾ ਹੈ ਕਿ ਅੱਗ ਦਾ ਇਹ ਗੋਲਾ ਇੱਕ ਜਹਾਜ਼ ਸੀ, ਜਿਹੜਾ ਕਿ ਆਸਟਰੇਲੀਆ ਦੇ ਏਅਰਸਪੇਸ ਤੋਂ ਗੁਜ਼ਰਿਆ ਸੀ। ਏਅਰਸਰਵਿਸ ਵਲੋਂ ਕੀਤਾ ਗਿਆ ਇਹ ਦਾਅਵਾ ਵੀ ਲੋਕਾਂ ਦੀਆਂ ਧਾਰਨਾਵਾਂ ਨੂੰ ਨਹੀਂ ਬਦਲ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਚੀਜ਼ ਜਹਾਜ਼ ਨਹੀਂ ਹੋ ਸਕਦੀ, ਕਿਉਂਕਿ ਕਿਸੇ ਵੀ ਜਹਾਜ਼ ‘ਚੋਂ ਅੱਗ ਨਹੀਂ ਨਿਕਲਦੀ। ਇਸ ਦੇ ਨਾਲ ਹੀ ਕਈ ਲੋਕ ਇਸ ਨੂੰ ਇੱਕ ਉਲਕਾਪਿੰਡ, ਪੁਲਾੜ ਯਾਨ ਅਤੇ ਪਰੀਆਂ ਨਾਲ ਵੀ ਜੋੜ ਕੇ ਦੇਖ ਰਹੇ ਹਨ। ਹਾਲਾਂਕਿ ਉੱਡਦਾ ਹੋਇਆ ਇਹ ਅੱਗ ਦਾ ਗੋਲਾ ਅਸਲ ‘ਚ ਕੀ ਸੀ, ਇਸ ਸੰਬੰਧ ‘ਚ ਕੋਈ ਪੁਖਤਾ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆਈ ਹੈ।

LEAVE A REPLY