ਆਸਟਰੇਲੀਆ ‘ਚ ਛੋਟਾ ਜਹਾਜ਼ ਹੋਇਆ ਦੁਰਘਟਨਾ ਦਾ ਸ਼ਿਕਾਰ, ਪਾਇਲਟ ਦੀ ਮੌਤ

ਮੈਲਬੌਰਨ— ਆਸਟਰੇਲੀਆ ‘ਚ ਛੋਟਾ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਇਸ ਕਾਰਨ ਪਾਇਲਟ ਦੀ ਮੌਤ ਹੋ ਗਈ। ਡੈਵਨਪੋਰਟ ਹਵਾਈਅੱਡੇ ਨੇੜੇ ਇਹ ਦੁਰਘਟਨਾ ਸ਼ਨੀਵਾਰ ਦੁਪਹਿਰ 3.45 ਵਜੇ ਵਾਪਰੀ। ਸੁਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਤਸਮਾਨੀਆ ‘ਚ ਵਾਪਰੀ ਇਸ ਦੁਰਘਟਨਾ ਦੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਮਲਬੇ ਨੂੰ ਇਕੱਠਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਇਲਟ ਤੋਂ ਇਲਾਵਾ ਜਹਾਜ਼ ‘ਚ ਹੋਰ ਕੋਈ ਮੌਜੂਦ ਨਹੀਂ ਸੀ। ਜ਼ਿਕਰਯੋਗ ਹੈ ਕਿ ਆਸਟਰੇਲੀਆ ‘ਚ ਅਜਿਹੀਆਂ ਕਈ ਦੁਰਘਟਨਾਵਾਂ ਵਾਪਰ ਚੁੱਕੀਆਂ ਹਨ ਅਤੇ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ।

LEAVE A REPLY