ਭਾਗੀਵਾਂਦਰ ਦੇ ਨੌਜਵਾਨ ਦੀ ਨਿਊਜ਼ੀਲੈਂਡ ਵਿਚ ਹਾਦਸੇ ਦੌਰਾਨ ਮੌਤ

 

ਦੋ ਸਾਲ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਲਈ ਨਿਊਜ਼ੀਲੈਂਡ ਗਏ ਨੇੜਲੇ ਪਿੰਡ ਭਾਗੀਵਾਂਦਰ ਦੇ ਨੌਜਵਾਨ ਹਰਚੇਤ ਸਿੰਘ ਦੀ ਬੀਤੇ ਦਿਨੀ ਨਿਊਜ਼ੀਲੈਂਡ ਵਿਚ ਇਕ ਹਾਦਸੇ ਦੌਰਾਨ ਮੌਤ ਹੋ ਜਾਣ ਉਪਰੰਤ ਕਰੀਬ 15 ਦਿਨਾਂ ਬਾਅਦ ਐਤਵਾਰ ਨੂੰ ਉਸਦੀ ਮ੍ਰਿਤਕ ਦੇਹ ਪਿੰਡ ਪੁੱਜੀ, ਜਿੱਥੇ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਪਿੰਡ ਵਾਸੀਆਂ ਨੇ ਸਰਕਾਰ ਕੋਲ ਮ੍ਰਿਤਕ ਦੇ ਆਰਥਿਕ ਪੱਖੋਂ ਕਮਜ਼ੋਰ ਪਰਿਵਾਰ ਦੀ ਮਦਦ ਦੀ ਗੁਹਾਰ ਲਗਾਈ ਹੈ। ਪਿੰਡ ਭਾਗੀਵਾਂਦਰ ਦੇ ਗਰੀਬ ਕਿਸਾਨ ਠਾਣਾ ਸਿੰਘ ਦਾ ਨੌਜਵਾਨ ਪੁੱਤਰ ਹਰਚੇਤ ਸਿੰਘ ਕਰੀਬ ਦੋ ਸਾਲ ਪਹਿਲਾਂ ਪੜ੍ਹਾਈ ਲਈ ਨਿਊਜ਼ੀਲੈਂਡ ਗਿਆ ਸੀ, ਜਿੱਥੇ ਓਪਨ ਵਰਕ ਵੀਜ਼ਾ ਹਾਂਸਲ ਕਰਕੇ ਉਹ ਵਾਈਕਾਟ ਜ਼ਿਲੇ ਦੇ ਪੂਨੀ ਫਾਰਮ ਹਾਊਸ ਵਿਚ ਕੰਮ ਕਰ ਰਿਹਾ ਸੀ ਤਾਂ ਜੋ ਕਮਾਈ ਕਰਕੇ ਉਹ ਪਰਿਵਾਰ ਨੂੰ ਆਰਥਿਕ ਸੰਕਟ ‘ਚੋਂ ਬਾਹਰ ਕੱਢ ਸਕੇ ਪਰ ਸ਼ਾਇਦ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ ਅਤੇ ਇਸ ਦੇ ਚਲਦਿਆਂ ਬੀਤੀ 17 ਫਰਵਰੀ ਨੂੰ ਜਦੋਂ ਉਹ ਆਲੂ ਪੁੱਟਣ ਵਾਲੀ ਹਾਰਵੈਸਟਿੰਗ ਮਸ਼ੀਨ ਵਿਚ ਫਸੀ ਕੋਈ ਚੀਜ਼ ਕੱਢਣ ਲੱਗਾ ਤਾਂ ਉਸਦੀ ਲਪੇਟ ਵਿਚ ਆ ਗਿਆ ਜਿਸ ਨਾਲ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ।ਨਿਊਜ਼ੀਲੈਂਡ ਵਿਚ ਰਹਿ ਰਹੇ ਪੰਜਾਬੀਆਂ ਦੇ ਯਤਨਾ ਸਦਕਾ ਆਖਿਰ ਭਾਰਤੀ ਅੰਬੈਸੀ ਨੇ ਮ੍ਰਿਤਕ ਹਰਚੇਤ ਦੀ ਮ੍ਰਿਤਕ ਦੇਹ ਸ਼ਨੀਵਾਰ ਨੂੰ ਦੇਸ਼ ਪਹੁੰਚਾਈ। ‘ਆਪ’ ਆਗੂ ਬਲਜਿੰਦਰ ਕੌਰ ਨ ੇਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਕੇ ਪੀੜਤ ਪਰਿਵਾਰ ਦੀ ਮਦਦ ਦੀ ਮੰਗ ਕਰਨਗੇ।

LEAVE A REPLY