ਵੀ ਆਰ ਸਿੱਖਸ’ ਮੁਹਿੰਮ ਨੂੰ ਨਿਊਯਾਰਕ ‘ਚ ਮਿਲਿਆ ‘ਪੀ. ਆਰ. ਐਵਾਰਡ

ਨੈਸ਼ਨਲ ਸਿੱਖ ਕੰਪੇਨ ਵਲੋਂ ਸਿੱਖ ਧਰਮ ਦੀ ਜਾਣਕਾਰੀ ਵਧਾਉਣ ਲਈ ਲਾਂਚ ਕੀਤੀ ਗਈ ਮੁਹਿੰਮ ‘ਵੀ ਆਰ ਸਿੱਖਸ’ ਨੂੰ ‘ਪੀ. ਆਰ. ਵੀਕ, ਯੂ. ਐੱਸ. ਐਵਾਰਡ-2018’ ਲਈ ਵਾਲ ਸਟ੍ਰੀਟ ਨਿਊਯਾਰਕ ਵਿਖੇ ਸਨਮਾਨਤ ਕੀਤਾ ਗਿਆ। ਇਹ ਮੁਹਿੰਮ ਅਮਰੀਕਾ ‘ਚ ਸਿੱਖ ਧਰਮ ਦੀ ਜਾਣਕਾਰੀ ਵਧਾਉਣ ਲਈ ਚਲਾਈ ਜਾ ਰਹੀ ਹੈ। ਇਸ ਐਵਾਰਡ ਨੂੰ ਅਮਰੀਕਾ ਦੀ ਪੀ. ਆਰ. ਇੰਡਸਟਰੀ ਵੱਲੋਂ ਆਸਕਰ ਐਵਾਰਡ ਮੰਨਿਆ ਜਾਂਦਾ ਹੈ। ਇਹ ਵਿਗਿਆਪਨ ਮੁਹਿੰਮ ਐਵਾਰਡ ਲਈ ਚੁਣੇ ਗਏ ਪੰਜ ਫਾਈਨਲਿਸਟਾਂ ‘ਬੈਸਟ ਫਾਰ ਏ ਕਾਜ਼’ ‘ਚੋਂ ਇਕ ਹੈ, ਜੋ ਕਿ ਪ੍ਰੀਮੀਅਰ ਮਾਰਕੀਟਿੰਗ ਸੰਚਾਰ ਨਾਲ ਸੰਬੰਧਤ ਹੈ।

ਐਵਾਰਡ ਦੇ ਬਾਕੀ ਮੁਕਾਬਲੇਬਾਜ਼ਾਂ ‘ਚ ਕਾਰਪੋਰੇਟ ਸਬੰਧੀ ਇਸ਼ਤਿਹਾਰ ਹਨ, ਜੋ ਕਿ ਅਮਰੀਕੀ ਸਮਾਜ ਦੇ ਸਾਹਮਣੇ ਆਉਣ ਵਾਲੇ ਮਹੱਤਵਪੂਰਨ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਦੇ ਹਨ। ਐੱਨ. ਐੱਸ. ਸੀ. ਅਤੇ ਐੱਫ. ਪੀ.1 ਸਟ੍ਰੈਟਰਜੀ ਨੂੰ ਸਿੱਖ ਇਸ਼ਤਿਹਾਰੀ ਮੁਹਿੰਮ ਲਈ ਐਵਾਰਡ ਮਿਲਿਆ ਹੈ, ਜਿਸ ਦਾ ਟਾਈਟਲ ‘ਟੈਲਿੰਗ ਦਾ ਸਟੋਰੀ ਆਫ ਸਿੱਖ ਅਮਰੀਕਨਜ਼’ ਹੈ। ਐੱਨ. ਐੱਸ. ਸੀ. ਦੇ ਸੰਸਥਾਪਕ ਅਤੇ ਸੀਨੀਅਰ ਐਡਵਾਈਜ਼ਰ ਡਾਕਟਰ ਰਾਜਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੰਮ ਨੂੰ ਕਈ ਵੱਡੇ ਕਾਰਪੋਰੇਟਾਂ ‘ਚੋਂ ਚੁਣਿਆ ਗਿਆ ਹੈ ਜੋ ਸਮੂਹ ਸਿੱਖ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ।

LEAVE A REPLY