ਗਨ ਕਲਚਰ ਦੇ ਖਿਲਾਫ ਸੜਕਾਂ ‘ਤੇ ਉੱਤਰੇ ਕੈਨੇਡੀਅਨ

ਅਮਰੀਕਾ ‘ਚ ਆਏ ਦਿਨ ਵਧ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿਰੋਧ ‘ਚ ਵੈਨਕੂਵਰ ‘ਚ ਸੈਂਕੜੇ ਲੋਕ ਸ਼ਨੀਵਾਰ ਨੂੰ ਸੜਕਾਂ ‘ਤੇ ਉੱਤਰ ਆਏ। ਇਹ ਰੈਲੀ ਸਿਰਫ ਕੈਨੇਡਾ ‘ਚ ਹੀ ਨਹੀਂ ਬਲਕਿ ਅਮਰੀਕਾ ਤੇ ਕੈਨੇਡਾ ਸਣੇ ਦੁਨੀਆਂ ਦੇ ਕਈ ਸ਼ਹਿਰਾਂ ‘ਚ ਕੱਢੀ ਜਾ ਰਹੀ ਹੈ।
ਅਮਰੀਕਾ ਤੇ ਦੁਨੀਆ ਭਰ ‘ਚ ਕੱਢੀਆਂ ਜਾਣ ਵਾਲੀਆਂ ਰੈਲੀਆਂ ਵਾਂਗ ਵੈਨਕੂਵਰ ਦੀ ਰੈਲੀ ਵੀ ਜੈਕ ਪੂਲੇ ਪਲਾਜ਼ਾ ਤੋਂ ਸਵੇਰੇ ਕੱਢੀ ਗਈ। ਅਮਰੀਕਾ ‘ਚ ਕੱਢੀ ਜਾ ਰਹੀ ਰੈਲੀ ‘ਚ ਪਾਰਕਲੈਂਡ ਹਾਈ ਸਕੂਲ ਗੋਲੀਬਾਰੀ ‘ਚ ਬਚੇ ਵਿਦਿਆਰਥੀਆਂ, ਅਧਿਆਪਕਾਂ, ਪਰਿਵਾਰਾਂ ਸਣੇ ਹਜ਼ਾਰਾਂ ਦੀ ਗਿਣਤੀ ‘ਚ ਹੋਰ ਸ਼ਹਿਰੀਆਂ ਨੇ ਹਿੱਸਾ ਲਿਆ। ਵੈਨਕੂਵਰ ‘ਚ ਕੱਢੀ ਜਾ ਰਹੀ ਰੈਲੀ ਦਾ ਮੁੱਖ ਟੀਚਾ ਅਮਰੀਕਾ ਦੇ ਲਾਅ ਮੇਕਰਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਤਰਜੀਹ ਦੇਣ ਕੇਂਦਰਿਤ ਹੈ। ਇਸ ਦੌਰਾਨ ਇਸ ਰੈਲੀ ਨੂੰ ‘ਅਵਰ ਲਾਈਵਸ’ ਰੈਲੀ ਦਾ ਨਾਂ ਦਿੱਤਾ ਗਿਆ।
ਉੱਧਰ ਅਮਰੀਕਾ ‘ਚ ‘ਗਨ ਕਲਚਰ’ ‘ਤੇ ਕੰਟਰੋਲ ਨੂੰ ਲੈ ਕੇ ਵਾਸ਼ਿੰਗਟਨ ‘ਚ ਸਭ ਤੋਂ ਵੱਡੀ ਰੈਲੀ ਕੱਢੀ ਕੀਤੀ ਗਈ ਹੈ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਇਸ ਵਿਰੋਧ ਪ੍ਰਦਰਸ਼ਨ ‘ਚ ਸ਼ਾਮਲ ਹੋ ਰਹੇ ਹਨ। ਵਿਦਿਆਰਥੀਆਂ ਵੱਲੋਂ ਆਯੋਜਿਤ ਪ੍ਰਦਰਸ਼ਨ ਦੇ ਅਧੀਨ ਹਰ ਥਾਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਵੱਲੋਂ ‘ਗਨ ਕੱਲਚਰ’ ਨੂੰ ਬੰਦ ਕੀਤਾ ਜਾਵੇ ਅਤੇ ‘ਸਟਾਪ ਗਨ ਵੁਆਏਲੈਂਸ’, ‘ਡੋਂਟ ਸ਼ੂਟ’ ਜਿਹੇ ਬੈਨਰ ਹੱਥਾਂ ‘ਚ ਫੜੇ ਹੋਏ ਹਨ।

LEAVE A REPLY