ਅਮਰੀਕੀ ਏਅਰਪੋਰਟ ‘ਤੇ ਪਾਕਿ ਪ੍ਰਧਾਨ ਮੰਤਰੀ ਦੇ ਲਹਾਏ ਗਏ ਕੱਪੜੇ

ਅਮਰੀਕਾ ਨਾਲ ਵਿਗੜਦੇ ਸਬੰਧਾਂ ਦੇ ਵਿਚਕਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਜਾਨ ਐਫ ਕੈਨੇਡੀ ਏਅਰਪੋਰਟ ‘ਤੇ ਸਖਤ ਸੁਰੱਖਿਆ ਤੋਂ ਲੰਘਣਾ ਪਿਆ। ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਮਰੀਕਾ ਦੌਰੇ ‘ਤੇ ਗਏ ਸਨ। ਇਸੇ ਦੌਰਾਨ ਉਨ੍ਹਾਂ ਨੂੰ ਇਸ ਅਪਮਾਨਜਨਕ ਸਥਿਤੀ ਤੋਂ ਲੰਘਣਾ ਪਿਆ।

ਪਾਕਿਸਤਾਨੀ ਚੈਨਲਾਂ ਨੇ ਇਸ ਨਾਲ ਜੁੜੀ ਵੀਡੀਓ ਆਪਣੇ ਇਥੇ ਦਿਖਾਈ ਹੈ। ਇਸ ਵੀਡੀਓ ‘ਚ ਅਮਰੀਕੀ ਏਅਰਪੋਰਟ ‘ਤੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੂੰ ਆਮ ਨਾਗਰਿਕਾਂ ਵਾਂਗ ਕੱਪੜੇ ਲਾਹ ਕੇ ਚੈਕਿੰਗ ਕਰਵਾਉਂਦੇ ਦੇਖਿਆ ਗਿਆ। ਇਹ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਟਰੰਪ ਸਰਕਾਰ ਪਾਕਿਸਤਾਨ ‘ਤੇ ਵੀਜ਼ਾ ਬੈਨ ਲਾਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਇਸ ਦੇ ਨਾਲ ਹੀ ਪਾਕਿਸਤਾਨ ਸਰਕਾਰ ਦੇ ਅਧਿਕਾਰੀਆਂ ‘ਤੇ ਹੋਰ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਾਈਆਂ ਜਾ ਸਕਦੀਆਂ ਹਨ।

ਕਿਹਾ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਅੱਬਾਸੀ ਪਿਛਲੇ ਹਫਤੇ ਆਪਣੀ ਬੀਮਾਰ ਭੈਣ ਨਾਲ ਮਿਲਣ ਦੇ ਲਈ ਨਿੱਜੀ ਦੌਰੇ ‘ਤੇ ਅਮਰੀਕਾ ਗਏ ਸਨ। ਹਾਲਾਂਕਿ ਇਸ ਦੌਰਾਨ ਉਹ ਅਮਰੀਕਾ ਦੇ ਉਪ ਰਾਸ਼ਟਰਪਤੀ ਮਾਈਕ ਪੇਂਸ ਨਾਲ ਵੀ ਮਿਲੇ। ਹਾਲਾਂਕਿ ਪਾਕਿ ਮੀਡੀਆ ਕਹਿ ਰਿਹਾ ਹੈ ਕਿ ਪ੍ਰਾਈਵੇਟ ਦੌਰੇ ‘ਤੇ ਵੀ ਅਜਿਹੀ ਚੈਕਿੰਗ ਹੋਣੀ ਦੇਸ਼ ਦੀ ਬੇਇੱਜਤੀ ਹੈ।

LEAVE A REPLY