ਅਨੁਸ਼ਕਾ ਤੋਂ ਕੋਹਲੀ ਰਹਿ ਗਏ ਪਿੱਛੇ

ਅਨੁਸ਼ਕਾ ਨੇ ਆਪਣੇ 10 ਸਾਲ ਦੇ ਕਰੀਅਰ ‘ਚ ਖੂਬ ਨਾਂ ਕਮਾਇਆ ਹੈ। ਹੁਣ ਇਸ ਗੱਲ ‘ਤੇ ਫੋਰਬਸ ਮੈਗਜ਼ੀਨ ਨੇ ਵੀ ਮੋਹਰ ਲਾ ਦਿੱਤੀ ਹੈ। ਮੈਗਜ਼ੀਨ ਨੇ ਅਨੁਸ਼ਕਾ ਨੂੰ ਫੋਰਬਸ 30 ਏਸ਼ੀਆ 2018 ਦੀ ਲਿਸਟ ‘ਚ ਸ਼ਾਮਲ ਕੀਤਾ ਹੈ। ਅਨੁਸ਼ਕਾ ਸ਼ਰਮਾ ਬਾਲੀਵੁੱਡ ਦੀ ਇਕਲੌਤੀ ਅਦਾਕਾਰਾ ਹੈ, ਜਿਸ ਨੇ ਇਸ ਸੂਚੀ ‘ਚ ਆਪਣੀ ਜਗ੍ਹਾ ਬਣਾਈ ਹੈ।ਭਾਰਤ ਦੇ 65 ਨੌਜਵਾਨਾਂ ਨੂੰ ਸਨਮਾਨਿਤ ਸੂਚੀ ‘ਚ ਸ਼ਾਮਲ ਕੀਤਾ ਗਿਆ ਹੈ। ਓਲੰਪਿਕ ‘ਚ ਸਿਲਵਰ ਮੈਡਲ ਹਾਸਲ ਕਰਨ ਵਾਲੀ 22 ਸਾਲ ਦੀ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਵੀ ਇਸ ਸੂਚੀ ‘ਚ ਹੈ। ਫੋਰਬਸ ਨੇ 300 ਨੌਜਵਾਨਾਂ ਨੂੰ ਇਸ ‘ਚ ਜਗ੍ਹਾ ਦਿੱਤੀ ਹੈ। ਫੋਰਬਸ ਦੀ ਇਸ ਤੀਜੀ ਸੂਚੀ ‘ਚ ਭਾਰਤ ਪਹਿਲੇ ਜਦੋਂ ਕਿ ਚੀਨ ਦੂਜੇ ਸਥਾਨ ‘ਤੇ ਹੈ।

LEAVE A REPLY