ਆਸਟ੍ਰੇਲੀਆ ‘ਚ ਲਾਪਤਾ ਹੋਈ ਭਾਰਤੀ ਔਰਤ

ਆਸਟ੍ਰੇਲੀਆ ‘ਚ ਬੀਤੇ ਦਿਨਾਂ ਤੋਂ ਇਕ ਭਾਰਤੀ ਔਰਤ ਲਾਪਤਾ ਹੈ। ਔਰਤ ਦਾ ਨਾਂ ਹਿਨਾ ਸ਼ਰਮਾ ਹੈ, ਜੋ ਕਿ ਹਾਲ ਹੀ ‘ਚ ਭਾਰਤ ਤੋਂ ਆਸਟ੍ਰੇਲੀਆ ਆਈ ਸੀ। ਪੁਲਸ ਅਤੇ ਹਿਨਾ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਭਾਲ ਕਰਨ ਲਈ ਜਨਤਕ ਅਪੀਲ ਕੀਤੀ ਹੈ। ਹਿਨਾ ਫਰਵਰੀ ਦੇ ਪਹਿਲੇ ਹਫਤੇ ਮੈਲਬੌਰਨ ਆਈ ਸੀ। ਪੁਲਸ ਦਾ ਕਹਿਣਾ ਹੈ ਕਿ ਹਿਨਾ ਪੰਜਾਬੀ ਅਤੇ ਹਿੰਦੀ ਭਾਸ਼ਾ ਬੋਲਦੀ ਹੈ ਅਤੇ ਉਸ ਕੋਲ ਖੁਦ ਦਾ ਫੋਨ ਨਹੀਂ ਹੈ।

36 ਸਾਲਾ ਹਿਨਾ ਨੂੰ ਆਖਰੀ ਵਾਰ ਆਸਟ੍ਰੇਲੀਆ ਦੇ ਸ਼ਹਿਰ ਗਲੇਨ ਵੇਵਰਲੇ ਸਥਿਤ ਘਰ ‘ਚ ਦੇਖਿਆ ਗਿਆ, ਜਿਸ ਤੋਂ ਬਾਅਦ ਉਸ ਦਾ ਕੋਈ ਅਤਾ-ਪਤਾ ਨਹੀਂ ਹੈ। ਪਰਿਵਾਰ ਨੇ ਪੁਲਸ ਨੂੰ ਹਿਨਾ ਦੀ ਤਸਵੀਰ ਵੀ ਦਿੱਤੀ ਹੈ। ਪਰਿਵਾਰ ਨੂੰ ਉਮੀਦ ਹੈ ਕਿ ਕੋਈ ਤਾਂ ਉਸ ਦੀ ਪਛਾਣ ਕਰ ਕੇ ਉਸ ਬਾਰੇ ਜਾਣਕਾਰੀ ਦੇ ਦੇਵੇਗਾ। ਪਰਿਵਾਰ ਨੇ ਮਦਦ ਲਈ ਅਪੀਲ ਕਰਦੇ ਹੋਏ ਕਿਹਾ ਕਿ ਜਿਸ ਕਿਸੇ ਨੂੰ ਵੀ ਹਿਨਾ ਬਾਰੇ ਜਾਣਕਾਰੀ ਮਿਲੇ, ਉਹ ਗਲੇਨ ਵੇਵਰਲੇ ਪੁਲਸ ਨਾਲ ਸੰਪਰਕ ਕਾਇਮ ਕਰਨ। ਪੁਲਸ ਨੇ ਹਿਨਾ ਦੀ ਪਛਾਣ ਦੱਸਦੇ ਹੋਏ ਕਿਹਾ ਕਿ ਉਹ 5 ਫੁੱਟ ਲੰਬੀ ਹੈ ਅਤੇ ਉਸ ਦੀਆਂ ਅੱਖਾਂ ਦਾ ਰੰਗ ਭੂਰਾ ਹੈ। ਜਦੋਂ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ ਤਾਂ ਉਸ ਨੇ ਗਰੇਅ ਰੰਗ ਦਾ ਟਰੈਕਸੂਟ ਪੈਂਟ ਅਤੇ ਭੂਰੇ ਰੰਗ ਦੀ ਕਮੀਜ ਪਹਿਨੀ ਹੋਈ ਸੀ।

LEAVE A REPLY