ਵਿਜੇ ਮਾਲਿਆ 62 ਸਾਲ ਦੀ ਉਮਰ ਵਿਚ ਇਕ ਵਾਰ ਫਿਰ ਤੋਂ ਕਰਵਾਉਣ ਜਾ ਰਹੇ ਹਨ ਵਿਆਹ

ਭਾਰਤ ‘ਚੋਂ ਭੱਜ ਕੇ ਲੰਡਨ ਵਿਚ ਰਹਿ ਰਹੇ ਸ਼ਰਾਬ ਵਪਾਰੀ ਵਿਜੇ ਮਾਲਿਆ 62 ਸਾਲ ਦੀ ਉਮਰ ਵਿਚ ਇਕ ਵਾਰ ਫਿਰ ਤੋਂ ਵਿਆਹ ਕਰਵਾਉਣ ਜਾ ਰਹੇ ਹਨ। ਇਸ ਵਾਰ ਉਨ੍ਹਾਂ ਦੀ ਲਾੜੀ ਹੋਵੇਗੀ ਏਅਰ ਹੋਸਟੈੱਸ ਪਿੰਕੀ ਲਲਵਾਨੀ। ਵਿਜੇ ਮਾਲਿਆ ਦਾ ਇਹ ਵਿਆਹ ਤੀਸਰਾ ਵਿਆਹ ਹੋਵੇਗਾ। ਵਿਜੇ ਮਾਲਿਆ ਅਤੇ ਪਿੰਕੀ ਲਲਵਾਨੀ ਦੀ ਲਵ ਸਟੋਰੀ ਦੀ ਸ਼ੁਰੂਆਤ ਭਾਰਤ ਵਿਚ ਹੋਈ। ਸੂਤਰਾਂ ਮੁਤਾਬਕ ਵਿਜੇ ਮਾਲਿਆ ਨੇ ਸਾਲ 2011 ਵਿਚ ਪਿੰਕੀ ਲਲਵਾਨੀ ਨੂੰ ਕਿੰਗਫਿਸ਼ਰ ਏਅਰਲਾਈਨਜ਼ ‘ਚ ਏਅਰ ਹੋਸਟੈੱਸ ਦੀ ਨੌਕਰੀ ਦਿੱਤੀ ਸੀ। ਕੁਝ ਸਮੇਂ ਬਾਅਦ ਦੋਵਾਂ ਵਿਚਾਲੇ ਨਜ਼ਦੀਕੀਆਂ ਵਧੀਆ ਅਤੇ ਪਿੰਕੀ ਨੂੰ ਕਿੰਗਫਿਸ਼ਰ ਦੇ ਵਿਗਿਆਪਨ ਵਿਚ ਦੇਖਿਆ ਗਿਆ। ਸਿਰਫ ਇੰਨ੍ਹਾ ਹੀ ਨਹੀਂ ਪਿੰਕੀ ਨੂੰ ਕਿੰਗਫਿਸ਼ਰ ਏਅਰਲਾਈਨਜ਼ ਦੇ ਕੈਲੰਡਰ ਵਿਚ ਵੀ ਜਗ੍ਹਾ ਮਿਲੀ।

ਸਾਲ 2016 ‘ਚ ਜਦੋਂ ਵਿਜੇ ਮਾਲਿਆ ਭਾਰਤੀ ਬੈਂਕਾਂ ਨਾਲ ਕੁੱਲ 9000 ਕਰੋੜ ਦਾ ਘਪਲਾ ਕਰਕੇ ਭੱਜਿਆ ਸੀ ਤਾਂ ਉਸ ਸਮੇਂ ਵੀ ਪਿੰਕੀ ਉਸਦੇ ਨਾਲ ਹੀ ਸੀ। ਦੋਵੇਂ ਲੰਮੇ ਸਮੇਂ ਤੋਂ ਲਿਵ-ਇਨ-ਰਿਲੇਸ਼ਨਸ਼ਿਪ ਵਿਚ ਰਹਿ ਰਹੇ ਹਨ। ਕਈ ਸਮਾਗਮਾਂ ਵਿਚ ਵੀ ਦੋਵਾਂ ਨੂੰ ਇਕੱਠੇ ਦੇਖਿਆ ਗਿਆ। ਸੂਤਰਾਂ ਅਨੁਸਾਰ ਹੁਣੇ ਜਿਹੇ ਦੋਵਾਂ ਨੇ ਇਕੱਠੇ ਰਹਿਣ ਦੇ ਤਿੰਨ ਸਾਲ ਪੂਰੇ ਹੋਣ ‘ਤੇ ਤੀਜੀ ਵ੍ਰਹੇਗੰਢ ਦਾ ਜਸ਼ਨ ਮਨਾਇਆ।

LEAVE A REPLY