ਕੈਨੇਡੀਅਨ ਔਰਤ ਨਾਲ ਵਾਰਾਣਸੀ ‘ਚ ਇਲਾਜ ਦੇ ਨਾਂ ‘ਤੇ ਠੱਗੀ, ਕੀਤੀ ਕੁੱਟਮਾਰ

ਉੱਤਰ ਪ੍ਰਦੇਸ਼ ‘ਚ ਵਾਰਾਣਸੀ ਸ਼ਹਿਰ ਦੇ ਕਕਰਮੱਤਾ ਇਲਾਕੇ ਦੇ ਪਾਪੁਲਰ ਹਸਪਤਾਲ ‘ਚ ਦੇਸ਼ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਇਸ ਹਸਪਤਾਲ ‘ਚ ਕੈਨੇਡਾ ਨਿਵਾਸੀ ਔਰਤ ਮੈਡਿਸੋਨ ਪਿਚੂ ਇਲਾਜ ਲਈ ਆਈ। ਉਲਟੀ ਤੇ ਦਸਤ ਦੀ ਸ਼ਿਕਾਇਤ ‘ਤੇ ਉਸ ਨੂੰ ਦਾਖਲ ਕਰਨ ਲਈ ਡਾਕਟਰਾਂ ਨੇ 10 ਹਜ਼ਾਰ ਰੁਪਏ ਜ਼ਮਾ ਕਰਵਾਉਣ ਨੂੰ ਕਿਹਾ ਤੇ ਜਦੋਂ ਉਸ ਨੂੰ ਡਿਸਚਾਰਜ ਕੀਤਾ ਗਿਆ ਤਾਂ 50 ਹਜ਼ਾਰ ਰੁਪਏ ਹੋਰ ਦੇਣ ਦੀ ਮੰਗ ਕੀਤੀ ਗਈ। ਮੈਡਿਸੋਨ ਪਿਚੂ ਨੇ ਜਦੋਂ ਇਸਦਾ ਵਿਰੋਧ ਕੀਤਾ ਤਾਂ ਹਸਪਤਾਲ ਦੇ ਡਾਕਟਰਾਂ ਨੇ ਉਸ ਨਾਲ ਕੁੱਟਮਾਰ ਕੀਤੀ ਤੇ ਬੰਧਕ ਬਣਾ ਲਿਆ। ਸੂਚਨਾ ਮਿਲਣ ‘ਤੇ ਤਤਕਾਲ ਪੁਲਸ ਔਰਤ ਤੇ ਉਸ ਦੇ ਦੋਸਤਾਂ ਨੂੰ ਲੈ ਕੇ ਥਾਣੇ ਪਹੁੰਚੀ ਤੇ ਤਹਿਰੀਰ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ।

ਮੈਡਿਸੋਨ ਪਿਚੂ ਨੇ ਦੱਸਿਆ ਕਿ ਉਹ ਆਪਣੇ ਦੋਸਤ ਐਂਡਰਿਊ ਨਾਲ ਇੰਡੀਆ ਘੁੰਮਣ ਆਈ ਹੈ ਤੇ ਬੀਤੇ ਮੰਗਲਵਾਰ ਨੂੰ ਉਹ ਬਨਾਰਸ ਪਹੁੰਚੀ ਤਾਂ ਉਸ ਨੂੰ ਰਾਤ ਢਿੱਡ ‘ਚ ਦਰਦ ਸ਼ੁਰੂ ਹੋਇਆ। ਨੈੱਟ ‘ਤੇ ਉਸ ਨੂੰ ਪਾਪਲੁਰ ਹਸਪਤਾਲ ਦੀ ਜਾਣਕਾਰੀ ਮਿਲੀ ਤਾਂ ਇਲਾਜ ਲਈ ਉਥੇ ਪਹੁੰਚੀ। ਜਿਸ ਤੋਂ ਬਾਅਦ ਉਸ ਨੂੰ 10 ਹਜ਼ਾਰ ਰੁਪਏ ਐਡਵਾਂਸ ‘ਚ ਜ਼ਮਾ ਕਰਵਾਉਣ ਲਈ ਕਿਹਾ ਗਿਆ ਪਰ ਜਦੋਂ ਡਿਸਚਾਰਜ ਕੀਤਾ ਗਿਆ ਤਾਂ 50 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਗਈ। ਮੈਡਿਸੋਨ ਤੇ ਐਂਡਰਿਊ ਨੇ ਜਦੋਂ ਮਾਮਲੇ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੂੰ ਬੰਧਕ ਬਣਾ ਕੇ ਕੁੱਟਮਾਰ ਕੀਤੀ ਗਈ, ਜਿਸ ਤੋਂ ਬਾਅਦ ਹਸਪਤਾਲ ‘ਚ ਹੰਗਾਮਾ ਸ਼ੁਰੂ ਹੋ ਗਿਆ। ਇਸ ਪੂਰੇ ਮਾਮਲੇ ਦੀ ਜਾਣਕਾਰੀ ਇਕ ਵਿਅਕਤੀ ਨੇ ਪੁਲਸ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਪੀੜਤਾਂ ਨੂੰ ਥਾਣੇ ਲੈ ਗਈ।

ਇਸ ਪੂਰੇ ਮਾਮਲੇ ‘ਤੇ ਵਾਰਾਣਸੀ ਦੇ ਐੱਸ.ਪੀ. ਸਿਟੀ ਦਿਨੇਸ਼ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਡਾਇਰੈਕਟਰ ਸਤੀਸ਼ ਕੌਸ਼ਿਕ ‘ਤੇ ਮਾਮਲੇ ਸੰਬੰਧੀ ਕੇਸ ਦਰਜ ਕਰ ਲਿਆ ਹੈ। ਸੀ.ਐੱਮ.ਓ. ਤੋਂ ਇਲਾਜ ‘ਚ ਖਰਚ ਦੀ ਜਾਣਕਾਰੀ ਮੰਗੀ ਗਈ ਹੈ। ਇਹ ਮਾਮਲਾ ਵਿਦੇਸ਼ੀ ਨਾਗਰਿਕਾਂ ਨਾਲ ਜੁੜਿਆ ਹੋਣ ਕਾਰਨ ਲਖਨਊ ਤੋਂ ਲੈ ਕੇ ਦਿੱਲੀ ਪੀ.ਐੱਮ.ਓ. ਤੇ ਨਾਲ ਹੀ ਦਿੱਲੀ ‘ਚ ਕੈਨੇਡਾ ਦੇ ਦੂਤਘਰ ਨੂੰ ਵੀ ਸੂਚਨਾ ਦੇ ਦਿੱਤੀ ਗਈ ਹੈ।

LEAVE A REPLY