ਕੈਨੇਡਾ ਤੋਂ ਲਾਸ਼ ਬਣ ਕੇ ਘਰ ਪਰਤਿਆ ਇਕਲੌਤਾ ਪੁੱਤ

ਬੀਤੇ ਦਿਨੀਂ ਪਟਿਆਲਾ ਦੇ ਨੌਜਵਾਨ ਅੰਮ੍ਰਿਤ ਜਿਸ ਦੀ ਕੈਨੇਡਾ ਵਿਚ ਦਿਲ ਦੀ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ ਦੀ ਮ੍ਰਿਤਕ ਦੇਹ ਸ਼ਨੀਵਾਰ ਪਟਿਆਲਾ ਅਮਨ ਨਗਰ ਸਥਿਤ ਉਸ ਦੇ ਘਰ ਅਤਿ ਗ਼ਮਗੀਨ ਮਾਹੌਲ ਵਿਚ ਪੁੱਜੀ। ਜਿਸ ਦਾ ਰਾਜਪੁਰਾ ਰੋਡ ‘ਤੇ ਸਥਿਤ ਵੀਰ ਜੀ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। 25 ਵਰ੍ਹਿਆਂ ਦਾ ਅੰਮ੍ਰਿਤ ਪੌਲ ਇਕਲੌਤੀ ਭੈਣ ਦਾ ਇਕਲੌਤਾ ਭਰਾ ਸੀ ਅਤੇ ਕੈਨੇਡਾ ਪੜ੍ਹਨ ਲਈ ਗਿਆ ਸੀ।ਜ਼ਿਕਰਯੋਗ ਹੈ ਕਿ 17 ਮਾਰਚ ਨੂੰ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਅੰਮ੍ਰਿਤ ਪੌਲ (25 ਸਾਲ) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਅੰਮ੍ਰਿਤ ਪੌਲ ਦੀ ਮ੍ਰਿਤਕ ਦੇਹ ਕੈਨੇਡਾ ਤੋਂ ਦਿੱਲੀ 30 ਮਾਰਚ ਰਾਤ ਨੂੰ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਅਤੇ ਸ਼ਨੀਵਾਰ ਸਵੇਰੇ ਪਟਿਆਲਾ ਵਿਖੇ ਉਸ ਦੇ ਗ੍ਰਹਿ ਵਿਖੇ ਪੁੱਜੀ।

LEAVE A REPLY