ਨਾਮੀ ਅੰਤਰਰਾਸ਼ਟਰੀ ਖਿਡਾਰੀ ਤਾਰੀ ਦੀ ਹਾਦਸੇ ‘ਚ ਮੌਤ

ਟਾਂਡਾ ਦੇ ਪਿੰਡ ਮੁਨਕ ਕਲਾਂ ਦੇ ਨਾਲ ਸਬੰਧਿਤ 1970 ਦੇ ਦਹਾਕੇ ਦੇ ਨਾਮੀ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਹੇ ਅਵਤਾਰ ਸਿੰਘ ਤਾਰੀ (65) ਦੀ ਸ਼ਨੀਵਾਰ ਨੂੰ ਦਸੂਹਾ ਦੇ ਪਿੰਡ ਸਦਰਪੁਰ ਨਜ਼ਦੀਕ ਸੜਕ ਹਾਦਸੇ ‘ਚ ਮੌਤ ਹੋ ਗਈ।ਹਾਦਸੇ ‘ਚ ਉਨ੍ਹਾਂ ਦੇ ਨਾਲ ਪਿੰਡ ਦੀ ਹੀ ਇਕ ਔਰਤ ਮਨਜੀਤ ਕੌਰ ਦੀ ਵੀ ਮੌਤ ਹੋ ਗਈ, ਜਿਸ ਨੂੰ ਅਵਤਾਰ ਸਿੰਘ ਤਾਰੀ ਆਪਣੀ ਭੈਣ ਦੀ ਬੇਟੀ ਦੇ ਵਿਆਹ ‘ਚ ਕੰਮ ਕਰਵਾਉਣ ਲਈ ਪਿੰਡ ਟੇਰਕਾਯਾਨਾ ਛੱਡਣ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਹਾਦਸਾ 6 ਵਜੇ ਦੇ ਕਰੀਬ ਹੋਇਆ, ਜਦੋਂ ਤਾਰੀ ਦੀ ਸਕਾਰਪੀਓ ਗੱਡੀ ਬੇਕਾਬੂ ਹੋ ਕੇ ਢਿੰਢੋਰੇ ਪਿੰਡ ਸਦਰਪੁਰ ਦੇ ਗੇਟ ਨਾਲ ਜਾ ਟਕਰਾਈ। ਹਾਦਸੇ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਫਿਲਹਾਲ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

LEAVE A REPLY