ਟਾਈਗਰ ਦੀ ਦਹਾੜ ਨੇ ‘ਪਦਮਾਵਤ’ ਨੂੰ ਪਛੜਾਇਆ

ਬਾਲੀਵੁੱਡ ਦੇ ਐਕਸ਼ਨ ਹੀਰੋ ਟਾਈਗਰ ਸ਼ਰਾਫ ਦੀ ਫਿਲਮ ‘ਬਾਗੀ 2’ ਰਿਲੀਜ਼ ਹੋ ਚੁੱਕੀ ਹੈ। ਇਹ ਫਿਲਮ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ। ਦੱਸ ਦੇਈਏ ਕਿ ਫਿਲਮ ਨੇ ਪਹਿਲੇ ਦਿਨ ਬਾਕਸ ਆਫਿਸ ‘ਤੇ ਸ਼ਾਨਦਾਰ ਓਪਨਿੰਗ ਕੀਤੀ ਹੈ। ਸਾਲ 2018 ਦੀ ਹੁਣ ਤੱਕ ‘ਪਜਮਾਵਤ’ ਨੇ ਗ੍ਰੈਂਡ ਓਪਨਿੰਗ ਕਰਨ ਵਾਲੀ ਇਕਲੌਤੀ ਫਿਲਮ ਸੀ ਪਰ ਹੁਣ ਟਾਈਗਰ ਦੀ ਦਹਾੜ ਨੇ ਉਸ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ‘ਬਾਗੀ 2’ ਦੀ ਪਹਿਲੇ ਦਿਨ ਦੀ ਕਮਾਈ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਫਿਲਮ ਸੁਪਰ-ਡੁਪਰ ਹਿੱਟ ਹੋ ਸਕਦੀ ਹੈ।

LEAVE A REPLY